ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਅਸਤੀਫ਼ੇ ਦਾ ਐਲਾਨ ਕਰਦਿਆਂ ਹੋਈ ਭਾਵੁਕ

ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ 7 ਮਈ ਨੂੰ ਕੰਜ਼ਰਵੇਟਿਵ ਆਗੂ ਦਾ ਅਹੁੱਦਾ ਛੱਡ ਦੇਵੇਗੀ। ਇਸ ਦੇ ਨਾਲ ਹੀ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

 

ਬੀਬੀਸੀ ਨਿਊਜ਼ ਅਨੁਸਾਰ, ਥੇਰੇਸਾ ਮੇਅ ਸੰਸਦ ਵਿੱਚ ਆਪਣੇ ਭਾਸ਼ਣ ਦੇ ਅੰਤ ਵਿੱਚ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।  ਉਨ੍ਹਾਂ ਕਿਹਾ, "ਸਾਡੀ ਰਾਜਨੀਤੀ ਦਬਾਅ ਵਿੱਚ ਹੋ ਸਕਦੀ ਹੈ ਪਰ ਇਸ ਦੇਸ਼ ਲਈ ਬਹੁਤ ਕੁਝ ਚੰਗਾ ਹੈ। ਇਸ 'ਤੇ ਸਾਨੂੰ ਬਹੁਤ ਮਾਣ ਹੈ।" 

 

ਉਨ੍ਹਾਂ ਕਿਹਾ, "ਮੈਂ ਜਲਦੀ ਹੀ ਕੰਮ ਕਾਜ ਛੱਡ ਦਿਆਂਗੀ ਜੋ ਮੇਰੇ ਜੀਵਨ ਦਾ ਸਨਮਾਨ ਰਿਹਾ ਹੈ। ਮੈਂ ਜਿਸ ਦੇਸ਼ ਨੂੰ ਪਿਆਰ ਕਰਦੀ ਹਾਂ, ਮੈਂ ਉਸ ਦੀ ਧੰਨਵਾਦੀ ਹਾਂ।  

 

ਯੂਰਪੀਅਨ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਲਈ ਬਦਲੀ ਹੋਈ ਰਣਨੀਤੀ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਲਈ ਮੰਤਰੀਆਂ ਦਾ ਸਾਥ ਨਾ ਮਿਲਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Theresa May to resign as UK prime minister