ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video: ਨੋਟ ਇਕੱਠੇ ਕਰਦੇ ਸਮੇਂ ਲੁਟੇਰੇ ਨੇ ਬੰਦੂਕ ਰੱਖ ਦਿੱਤੀ ਥੱਲੇ, ਮਹਿਲਾ ਨੇ ਸਿਖਾਇਆ ਸਬਕ 

ਇੱਕ ਮਹਿਲਾ ਕਰਮਚਾਰੀ ਦੀ ਚਲਾਕੀ, ਫੁਰਤੀ ਅਤੇ ਤੇਜ਼ ਦਿਮਾਗ਼ ਨੇ ਹੋਟਲ ਵਿੱਚ ਹੋ ਰਹੀ ਲੁੱਟ ਨੂੰ ਰੋਕਿਆ। ਇਸ ਘਟਨਾ ਦਾ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਹੋਟਲ ਵਿੱਚ ਕਲਰਕ ਵਜੋਂ ਕੰਮ ਕਰਨ ਵਾਲੀ ਇਸ ਮਹਿਲਾ ਦੇ ਹੌਂਸਲੇ, ਬਹਾਦਰੀ ਅਤੇ ਬੁੱਧੀ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।

 

ਮਾਮਲਾ ਅਮਰੀਕਾ ਦੇ ਕੇਂਟਕੀ ਵਿੱਚ ਪੁਦਾਕਾਹ ਦਾ ਹੈ। ਇੱਥੇ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਹੋਟਲ ਦੀ ਸੀਸੀਟੀਵੀ ਵੀਡੀਓ ਫੁਟੇਜ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਚੋਰ ਹੋਟਲ ਨੂੰ ਬੰਦੂਕ ਦੀ ਨੋਕ ‘ਤੇ ਲੁੱਟਦੇ ਵੇਖਿਆ ਜਾ ਸਕਦਾ ਹੈ।

 

ਚੋਰ ਮਾਸਕ ਪਾ ਕੇ ਹੋਟਲ ਵਿੱਚ ਦਾਖਲ ਹੋਇਆ ਅਤੇ ਕਾਊਂਟਰ ਉੱਤੇ ਮੌਜੂਦ ਮਹਿਲਾ ਕਲਰਕ ਨੂੰ ਬੰਦੂਕ ਦਿਖਾ ਕੇ ਸਾਰੇ ਪੈਸੇ ਦੀ ਮੰਗ ਕੀਤੀ। ਮਹਿਲਾ ਡਰ ਗਈ ਅਤੇ ਸਾਰੇ ਪੈਸਾ ਕਾਊਂਟਰ ਉੱਤੇ ਰੱਖ ਦਿੰਦੀ ਹੈ। ਜਿਵੇਂ ਹੀ ਚੋਰ ਆਪਣੇ ਬੈਗ ਵਿੱਚ ਨੋਟ ਇਕੱਠਾ ਕਰਨ ਲੱਗਦਾ ਹੈ, ਮਹਿਲਾ ਤੁਰੰਤ ਮੌਕੇ ਵੇਖ ਕੇ ਉਸ ਦੀ ਬੂੰਦਕ ਉਸ ਉੱਤੇ ਤਾਨ ਦਿੰਦੀ ਹੈ। ਬਸ ਫਿਰ ਕੀ ਸੀ, ਚੋਰ ਭੱਜਣ ਵਿੱਚ ਇੱਕ ਸਕਿੰਟ ਵੀ ਨਹੀਂ ਲਗਾਉਂਦਾ। 

 

ਵੀਡੀਓ ਲਿੰਕ ਨੂੰ ਇੱਥੇ ਵੇਖੋ –


 

 

 

ਜਦੋਂ ਤੋਂ ਪੁਲਿਸ ਵਿਭਾਗ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ, ਇਸ ਨੂੰ 1.10 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। 1000 ਤੋਂ ਵੱਧ ਵਾਰ ਸਾਂਝਾ ਕੀਤਾ ਗਿਆ ਹੈ। 300 ਤੋਂ ਵੱਧ ਕੁਮੈਂਟ ਆ ਚੁੱਕੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thief sets down gun to collect loot woman grabs it and stops robbery