ਅਗਲੀ ਕਹਾਣੀ

ਹਿੰਦੂ-ਮੁਸਲਿਮ ਭਾਈਚਾਰੇ ਦਾ ਪ੍ਰਤੀਕ ਹੈ ਪਾਕਿਸਤਾਨ ਦਾ ਇਹ ਇਕੱਲਾ ਸ਼ਹਿਰ

ਹਿੰਦੂ-ਮੁਸਲਿਮ ਭਾਈਚਾਰੇ ਦਾ ਪ੍ਰਤੀਕ ਹੈ ਪਾਕਿਸਤਾਨ ਦਾ ਇਹ ਇਕੱਲਾ ਸ਼ਹਿਰ

ਪਾਕਿਸਤਾਨ ਨੇ ਮੀਠੀ ਸ਼ਹਿਰ `ਚ ਗੁਆਂਢੀ ਦੇਸ਼ ਭਾਰਤ ਦੀ ਤਰ੍ਹਾਂ ਗਾਂ ਆਜ਼ਾਦ ਘੁੰਮਦੀ ਹੈ। ਹਿੰਦੂਆਂ `ਚ ਗਾਂ ਨੂੰ ਪਵਿੱਤਰ ਮੰਨੇ ਜਾਣ ਦੇ ਕਾਰਨ ਲੋਕ ਗਾਂ ਦੇ ਪ੍ਰਤੀ ਧਾਰਮਿਕ ਸਹਿਣਸ਼ੀਲਤਾ ਅਪਣਾਉਂਦੇ ਹਨ। ਸਿੰਧ ਪ੍ਰਾਂਤ ਦੇ ਇਸ ਸ਼ਹਿਰ ਦੇ ਵਾਸੀ 72 ਸਾਲਾ ਪੈਨਸ਼ਨ ਭੋਗੀ ਸਿ਼ਆਮ ਦਾਸ ਨੇ ਕਿਹਾ ਕਿ ਇੱਥੇ, ਮੁਸਲਿਮ ਹਿੰਦੂਆਂ ਦੀ ਆਸਥਾ ਦਾ ਸਨਮਾਨ ਕਰਦੇ ਹਾਂ। ਉਹ ਗਾਵਾਂ ਨੂੰ ਨਹੀਂ ਮਾਰਦੇ ਜੇ ਮਾਰਦੇ ਵੀ ਹਨ ਤਾਂ ਦੂਰ ਦੁਰਾਡੇ ਇਲਾਕੇ `ਚ, ਹਿੰਦੂਆਂ ਦੇ ਘਰਾਂ ਦੇ ਆਸਪਾਸ ਨਹੀਂ।


ਬਾਕੀ ਪਾਕਿਸਤਾਨ ਦੇ ਉਲਟ, ਮੀਠੀ `ਚ ਗਾਵਾਂ ਅਰਾਮ ਨਾਲ ਰਹਿੰਦੀਆਂ ਹਨ। ਉਹ ਜਿੱਥੇ ਚਾਹੇ ਉਥੇ ਘੁੰਮਦੀਆਂ ਹਨ ਅਤੇ ਸੜਕਾਂ `ਤੇ ਸੌ ਜਾਂਦੀਆਂ ਹਨ। ਕਈ ਵਾਰ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਨੂੰ ਵਿਚ ਦੀ ਹੋ ਕੇ ਲੰਘਣਾ ਪੈਦਾ ਹੈ। ਕਈ ਥਾਵਾਂ ਗਾਵਾਂ ਦੇ ਲੰਘਣ ਤੱਕ ਵਾਹਨ ਸੜਕ `ਤੇ ਉਡੀਕ ਕਰਦੇ ਹਨ।


ਮੀਠੀ 60 ਹਜ਼ਾਰ ਲੋਕਾਂ ਦਾ ਹਿੰਦੂ ਬਹੁ ਸ਼ਹਿਰ ਹੈ, ਜਦੋਂ ਕਿ ਪੂਰੇ ਪਾਕਿਸਤਾਨ `ਚ ਕਰੀਬ 95 ਫੀਸਦੀ ਮੁਸਲਿਮ ਆਬਾਦੀ ਹੈ। ਸ਼ਹਿਰ `ਚ ਸ੍ਰੀ ਕ੍ਰਿਸ਼ਨ ਮੰਦਰ ਵੀ ਹੈ, ਜਿਸਦੇ ਘੰਟਿਆਂ ਦੀ ਆਵਾਜ਼ ਅਕਸਰ ਮਸਿਜਦਾਂ ਦੀ ਅਜ਼ਾਨ ਦੀ ਆਵਾਜ਼ `ਚ ਮਿਲ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਸ਼ਹਿਰ `ਚ ਇਕ ਵੀ ਸੁਰੱਖਿਆ ਕਰਮੀ ਤੈਨਾਤ ਨਹੀਂ ਹੈ।


ਇਸਦੇ ਉਲਟ, ਮੀਠੀ ਤੋਂ 300 ਕਿਲੋਮੀਟਰ ਦੂਰ ਕਰਾਂਚੀ `ਚ ਹਿੰਦੂ ਹਥਿਆਰਾਂ ਅਤੇ ਸੁਰੱਖਿਆ ਦੇ ਪ੍ਰਛਾਵੇਂ `ਚ ਜਿਉਂਦੇ ਹਨ। ਕਰਾਂਚੀ ਦੇ ਇਕ ਹਿੰਦੂ ਪੁਜਾਰੀ ਵਿਜੈ ਕੁਮਾਰ ਗਿਰ ਨੇ ਕਿਹਾ ਕਿ ਸ਼ਹਿਰ `ਚ 360 ਮੰਦਰਾਂ `ਚੋਂ ਕੇਵਲ ਇਕ ਦਰਜਨ ਮੰਦਰ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਮੰਦਰ ਬੰਦ ਹੋ ਗਏ ਅਤੇ ਉਨ੍ਹਾਂ ਦੀ ਜ਼ਮੀਨ `ਤੇ ਕਬਜ਼ਾ ਕਰ ਲਿਆ ਗਿਆ ਹੈ।


ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਮਾਰਵੀ ਸਰਮਦ ਨੇ ਕਿਹਾ ਕਿ ਪਾਕਿਸਤਾਨ `ਚ ਹਿੰਦੂਆਂ ਨੂੰ ਉਨ੍ਹਾਂ ਦੇ ਧਰਮ ਕਾਰਨ ਭਾਰਤ ਦੇ ਸਮਰਥਕ ਮੰਨੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਹਮੇਸ਼ਾਂ ਪਾਕਿਸਤਾਨ ਵਿਰੋਧੀ ਹੋਣ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this city of pakistan is know for its hindu muslim brotherhood