ਤੁਰਕੀ ਵਿੱਚ ਇਕ ਡਿਲਿਵਰੀ ਮੈਨ ਲਈ 18 ਸਾਲ ਦੀ ਸਜ਼ਾ ਮੰਗੀ ਗਈ ਹੈ। ਡਿਲਿਵਰੀ ਮੈਨ 'ਤੇ ਗਾਹਕ ਨੂੰ ਪੀਜ਼ਾ ਦੇਣ ਸਮੇਂ ਉਸ ਉੱਤੇ ਥੁੱਕਣ ਦਾ ਦੋਸ਼ ਹੈ। ਸਥਾਨਕ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 2017 ਵਿੱਚ ਏਸਿਕਲੀਰ ਦੀ ਵਾਪਰੀ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਗਾਹਕ ਦੇ ਅਪਾਰਟਮੈਂਟ ਬਲਾਕ ਵਿੱਚ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਇਸ ਦੀ ਤਸਵੀਰ ਕੈਦ ਹੋ ਗਈ।
ਫੁਟੇਜ ਵਿੱਚ ਡਿਲਿਵਰੀ ਮੈਨ ਦਿਖਿਆ ਜਿਸ ਦੀ ਪਛਾਣ ਬੁਰਕ ਐਸ ਵਜੋਂ ਹੋਈ ਹੈ। ਦੋਸ਼ੀ ਪੀਜ਼ਾ 'ਤੇ ਥੁੱਕਦਾ ਸੀ ਅਤੇ ਇਸ ਨੂੰ ਆਪਣੇ ਮੋਬਾਈਲ ਫੋਨ 'ਤੇ ਰਿਕਾਰਡ ਕਰਦਾ ਸੀ। ਹਾਲਾਂਕਿ ਇਸ ਪਿੱਛੇ ਉਸ ਦੇ ਉਦੇਸ਼ ਦਾ ਪਤਾ ਨਹੀਂ ਲੱਗ ਸਕਿਆ।
ਡੀਐਚਏ ਨੇ ਦੱਸਿਆ ਹੈ ਕਿ ਪਹਿਲਾਂ ਤੋਂ ਹੀ ਉਸ ਉੱਤੇ ਗਾਹਕ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਣ ਲਈ 600 ਯੂਰੋ ਦਾ ਜ਼ੁਰਮਾਨਾ ਲਗਾਇਆ ਗਿਆ ਹੈ ਅਤੇ ਸਰਕਾਰੀ ਵਕੀਲ ਹੁਣ “ਜ਼ਹਿਰੀਲੇ ਭੋਜਨ” ਲਈ ਲੰਬੀ ਜੇਲ੍ਹ ਦੀ ਸਜ਼ਾ ਦੀ ਮੰਗ ਕਰ ਰਹੇ ਹਨ।
ਅਪਾਰਟਮੈਂਟ ਬਿਲਡਿੰਗ ਦੇ ਮਾਲਕ ਨੇ ਸੁਰੱਖਿਆ ਫੁਟੇਜ ਵੇਖ ਕੇ ਗਾਹਕ ਨੂੰ ਸੁਚੇਤ ਕੀਤਾ, ਜਿਸ ਕਾਰਨ ਅਪਰਾਧਿਕ ਸ਼ਿਕਾਇਤ ਹੋਈ।
ਇੱਥੋਂ ਤੱਕ ਕਿ ਤੁਰਕੀ ਦੇ ਨਿਆਂਇਕ ਮਾਪਦੰਡਾਂ ਅਨੁਸਾਰ, ਇਹ ਮੰਗ ਭਾਰੀ ਹੈ, ਕਿਉਂਕਿ "ਹਥਿਆਰਬੰਦ ਅੱਤਵਾਦੀ ਸੰਗਠਨ ਦੀ ਮੈਂਬਰਸ਼ਿਪ" ਉੱਤੇ 15 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਦੱਸ ਦਈਏ ਕਿ ਫੂਡ ਡਿਲਿਵਰੀ ਕਰਨ ਵਾਲੀਆਂ ਕੰਪਨੀਆਂ ਦੇ ਡਿਲਿਵਰੀ ਲੜਕਿਆਂ ਨੂੰ ਲੈ ਕੇ ਪਹਿਲਾਂ ਵੀ ਇਸ ਪ੍ਰਕਾਰ ਦੀ ਕਈ ਖ਼ਬਰਾਂ ਆਉਂਦੀਆਂ ਰਹੀਆਂ ਹਨ।