ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਨਕਸ਼ੇ ’ਤੇ ਛੇਤੀ ਹੀ ਨਜ਼ਰ ਆਵੇਗਾ ਇਹ ਨਵਾਂ ਦੇਸ਼

ਦੁਨੀਆ ਦੇ ਨਕਸ਼ੇ ’ਤੇ ਛੇਤੀ ਹੀ ਨਜ਼ਰ ਆਵੇਗਾ ਇਹ ਨਵਾਂ ਦੇਸ਼

ਦੁਨੀਆ ਦੇ ਨਕਸ਼ੇ ’ਤੇ ਹੁਣ ਇੱਕ ਹੋਰ ਨਵਾਂ ਦੇਸ਼ ਵਿਖਾਈ ਦੇਣ ਲੱਗ ਪਵੇਗਾ। ਦਰਅਸਲ, ਇਸ ਵੇਲੇ ਇਹ ਪਪੂਆ ਨਿਊ ਗਿੰਨੀ ਦੇਸ਼ ਦਾ ਇੱਕ ਸੂਬਾ ਹੈ; ਜਿੱਥੇ ਲਗਭਗ ਪਿਛਲੇ ਇੱਕ ਦਹਾਕੇ ਤੋਂ ਹਿੰਸਾ ਜਾਰੀ ਹੈ। ਇਸ ਸੂਬੇ ਦਾ ਨਾਂਅ ਹੈ ਬੋਗੇਨਵਿਲ – ਹੁਣ ਛੇਤੀ ਹੀ ਇਸ ਦੇ ਹੀ ਇੱਕ ਵੱਖਰੇ ਨਵੇਂ ਦੇਸ਼ ਵਜੋਂ ਦੁਨੀਆ ਦੇ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ।

 

 

ਦਰਅਸਲ, ਬੋਗੇਨਵਿਲ ’ਚ ਹੁਣ ਇੱਕ ਰਾਇਸ਼ੁਮਾਰੀ ਕਰਵਾਈ ਗਈ। ਇੱਥੋਂ ਦੇ ਨਿਵਾਸੀਆਂ ਨੇ ਆਪਣੀ ਆਜ਼ਾਦੀ ਲਈ ਵੋਟਾਂ ਪਾਈਆਂ ਹਨ। ਇਸ ਰਾਇਸ਼ੁਮਾਰੀ ਨਾਲ ਇਸ ਟਾਪੂਨੁਮਾ ਸੂਬੇ ਨੇ ਪਪੂਆ ਨਿਊ ਗਿੰਨੀ ਤੋਂ ਵੱਖ ਹੋ ਕੇ ਇੱਕ ਆਜ਼ਾਦ ਦੇਸ਼ ਬਣਨ ਵੱਲ ਕਦਮ ਵਧਾ ਦਿੱਤੇ ਹਨ।

 

 

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਰਾਇਸ਼ੁਮਾਰੀ ਲਈ 1,81,067 ਨਾਗਰਿਕਾਂ ਨੇ ਵੋਟਾਂ ਪਾਈਆਂ; ਜਿਨ੍ਹਾਂ ਵਿੱਚੋਂ 1,76,928 ਭਾਵ ਲਗਭਗ 98 ਫ਼ੀ ਸਦੀ ਨੇ ਆਜ਼ਾਦੀ ਦੇ ਹੱਕ ਵਿੱਚ ਵੋਟ ਪਾਈ। ਸਿਰਫ਼ 3,043 ਜਣਿਆਂ ਨੇ ਹੀ ਪਪੂਆ ਨਿਊ ਗਿੰਨੀ ਨਾਲ ਬਣੇ ਰਹਿਣ ਲਈ ਵੋਟਾਂ ਪਾਈਆਂ। ਇੱਕ ਹਜ਼ਾਰ ਵੋਟਾਂ ਰੱਦ ਹੋ ਗਈਆਂ।

ਦੁਨੀਆ ਦੇ ਨਕਸ਼ੇ ’ਤੇ ਛੇਤੀ ਹੀ ਨਜ਼ਰ ਆਵੇਗਾ ਇਹ ਨਵਾਂ ਦੇਸ਼

 

ਇਹ ਰਾਇਸ਼ੁਮਾਰੀ ਪਿਛਲੇ 20 ਸਾਲਾਂ ਤੋਂ ਜਾਰੀ ਉਸ ਸ਼ਾਂਤੀ ਪ੍ਰਕਿਰਿਆ ਦਾ ਹਿੱਸਾ ਹੈ, ਜੋ ਬੋਗੇਨਵਿਲ ਤੇ ਪਪੂਆ ਨਿਊ ਗਿੰਨੀ ਵਿਚਾਲੇ ਖ਼ੂਨੀ ਖ਼ਾਨਾਜੰਗੀ ਚੱਲੀ ਸੀ। ਉਹ ਖ਼ਾਨਾਜੰਗੀ ਭਾਵੇਂ 1998 ’ਚ ਖ਼ਤਮ ਹੋ ਗਈ ਸੀ। ਉਸ ਖਾਨਾਜੰਗੀ ਵਿੱਚ 15,000 ਤੋਂ ਵੱਧ ਲੋਕ ਮਾਰੇ ਗਏ ਸਨ।

 

 

ਬੋਗਨਵਿਲੇ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਟਾਪੂ ਹੈ, ਜੋ ਹੁਣ ਤੱਕ ਪਪੂਆ ਨਿਊ ਗਿੰਨੀ ਦਾ ਹੀ ਹਿੱਸਾ ਰਿਹਾ ਹੈ। ਬੀਤੀ 23 ਨਵੰਬਰ ਨੂੰ ਸ਼ੁਰੂ ਹੋਈ ਵੋਟਿੰਗ ਦਾ ਬੁੱਧਵਾਰ ਨੂੰ ਨਤੀਜਾ ਆਇਆ ਹੈ। ਹੁਣ ਇਹ ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਜਾ ਰਿਹਾ ਹੈ।

 

 

ਹੁਣ ਇਹ ਰਾਇਸ਼ੁਮਾਰੀ–ਨਤੀਜਾ ਪਪੂਆ ਨਿਊ ਗਿੰਨੀ ਦੀ ਸੰਸਦ ਵਿੱਚ ਪੇਸ਼ ਹੋਵੇਗਾ। ਉਂਝ ਇਸ ਦਾ ਵਿਰੋਧ ਵੀ ਹੋ ਸਕਦਾ ਹੈ ਪਰ ਲੋਕਾਂ ਦੀ ਵੋਟਿੰਗ ਦਾ ਦਬਾਅ ਯਕੀਨੀ ਤੌਰ ’ਤੇ ਪਪੂਆ ਨਿਊ ਗਿੰਨੀ ਦੀ ਸੰਸਦ ’ਤੇ ਜ਼ਰੂਰ ਰਹੇਗਾ।

ਦੁਨੀਆ ਦੇ ਨਕਸ਼ੇ ’ਤੇ ਛੇਤੀ ਹੀ ਨਜ਼ਰ ਆਵੇਗਾ ਇਹ ਨਵਾਂ ਦੇਸ਼

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This new country going to emerge on World Map