ਗ੍ਰੀਸ ਦੇ ਕਸਬੇ ਏਤੋਲਿਕੋ `ਚ ਮੱਕੜੀਆਂ ਨੇ ਕਬਜ਼ਾ ਕਰ ਲਿਆ। ਕਸਬੇ `ਚ ਮੱਕੜੀਆਂ ਨੇ ਹਰ ਪਾਸੇ ਸਫੇਦ ਅਤੇ ਗ੍ਰੇ ਰੰਗ ਦੇ ਜਾਲੇ ਬਣਾ ਦਿੱਤੇ ਹਨ। ਘਾਹ, ਰੁੱਖਾਂ, ਪਾਰਕ ਦੇ ਬੈਂਚਾਂ, ਕਿਨਾਰਿਆਂ `ਤੇ ਖੜ੍ਹੀਆਂ ਕਿਸ਼ਤੀਆਂ ਅਤੇ ਝਾੜੀਆਂ ਤੱਕ ਉਪਰ ਤੋਂ ਕੰਬਲ ਦੀ ਤਰ੍ਹਾਂ ਮੱਕੜੀਆਂ ਦੇ ਜਾਲਾਂ `ਚ ਢੱਕ ਗਿਆ ਹੈ।
ਜਾਲਿਆਂ ਨਾਲ ਢਕੇ ਏਤੋਲਿਕੋ ਸ਼ਹਿਰ ਦੀਆਂ ਤਸ਼ਵੀਰਾਂ ਨੂੰ ਗਿਆਨੀਸ ਗਿਆਨਾਕਾਪੌਲਸ (Giannis Giannakopoulos) ਨਾਮ ਦੇ ਇਕ ਫੋਟੋਗ੍ਰਾਫਰ ਨੇ ਆਪਣੇ ਅਕਾਊਂਟ `ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ `ਤੇ ਇਹ ਫੋਟੋ ਕਾਫੀ ਵਾਈਰਲ ਹੋ ਰਹੀ ਹੈ।

ਦ ਗਾਰਜੀਅਨ ਅਤੇ ਟੇਲੀਗ੍ਰਾਫ `ਚ ਛਪੀਆਂ ਖਬਰਾਂ ਦੇ ਮੁਤਾਬਕ ਇਹ ਇਕ ਖਾਸ ਕਿਸਮ ਦੇ ਸਫੇਦ ਮੱਕੜਾਂ ਦਾ ਕਾਰਨਾਮਾ ਹੈ, ਜਿਨ੍ਹਾਂ ਦਾ ਨਾਮ ਟੈਰਾਨਗਾਥਾ ਜੀਨਸ ਦੱਸਿਆ ਜਾ ਰਿਹਾ ਹੈ। ਇਹ ਬੇਹੱਦ ਹਲਕੇ ਅਤੇ ਛੋਟੇ ਹੁੰਦੇ ਹਨ, ਇਸ ਲਈ ਜਮੀਨ ਤੋਂ ਜਿ਼ਆਦਾ ਪਾਣੀ `ਚ ਤੇਜ਼ੀ ਨਾਲ ਚਲਦੇ ਹਨ।
ਇਹ ਮੱਕੜ ਇਨਸਾਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਨ੍ਹਾਂ ਦੀ ਖਾਸੀਅਤ ਹੈ ਕਿ ਇਹ ਆਪਣੇ ਸ਼ਰੀਰ ਨੂੰ ਖਿੱਚਕੇ ਲੰਬਾ ਕਰ ਸਕਦੇ ਹਨ ਅਤੇ ਇਸ ਲਈ ਇਨ੍ਹਾਂ ਨੂੰ ਸਟ੍ਰੇਚ ਸਪਾਈਡਰ ਵੀ ਕਿਹਾ ਜਾਂਦਾ ਹੈ।

ਸੀਐਨਐਨ ਦੀ ਖਬਰ ਮੁਤਾਬਕ ਇਕ ਤਰ੍ਹਾਂ ਦੇ ਮੱਛਰਾਂ ਦੀ ਗਿਣਤੀ ਵਧਣ ਕਾਰਨ ਇਨ੍ਹਾਂ ਮੱਕੜੀਆਂ ਦੀ ਗਿਣਤੀ `ਚ ਵੀ ਵਾਧਾ ਹੁੰਦਾ ਹੈ। ਇਹ ਮੱਛਰ ਉਨ੍ਹਾਂ ਮੱਕੜੀਆਂ ਦਾ ਪਸੰਦੀਦਾ ਭੋਜਨ ਹੈ।
ਝੰਡ ਦਾ ਮੌਸਮ ਆਉਦੇ ਹੀ ਇਹ ਮੱਛਰ ਘੱਟ ਹੋ ਜਾਂਦੇ ਹਨ ਅਤੇ ਉਸਦੇ ਨਾਲ ਹੀ ਇਨ੍ਹਾਂ ਮੱਕੜਾਂ ਦੀ ਗਿਣਤੀ ਵੀ ਘੱਟ ਹੋ ਜਾਂਦੀ ਹੈ। ਏਤੋਲਿਕੋ `ਚ ਹਰ ਤਿੰਨ ਤੋਂ ਪੰਜ ਸਾਲ `ਚ ਮੱਕੜੀਆਂ ਦੀ ਗਿਣਤੀ `ਚ ਜਬਰਦਸਤ ਵਾਧਾ ਹੁੰਦਾ ਹੈ।