ਇਨ੍ਹੀਂ ਦਿਨੀਂ ਨਾਰਵੇ ਦੀ ਇੱਕ ਔਰਤ ਦੇ ਕੁਝ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ। ਇਹ ਔਰਤ ਬਿਲਕੁਲ ਘੋੜੇ ਵਾਂਗ ਦੌੜਦੀ ਹੈ। ਜਿਵੇਂ ਘੋੜਾ ਆਪਣੇ ਹੱਥਾਂ ਤੇ ਪੈਰਾਂ ਭਾਵ ਚਾਰ ਪੈਰਾਂ ਨਾਲ ਪੂਰੀ ਰਫ਼ਤਾਰ ਨਾਲ ਦੌੜਦਾ ਹੈ, ਇਹ ਔਰਤ ਵੀ ਆਪਣੇ ਦੋਵੇਂ ਹੱਥਾਂ ਤੇ ਪੈਰਾਂ ਨਾਲ ਉਸੇ ਤਰ੍ਹਾਂ ਦੌੜਦੀ ਦਿਸੇਗੀ।
ਟਵਿਟਰ ਅਕਾਊਂਟ @yChernno ਉੱਤੇ ਸ਼ੇਅਰ ਕੀਤੇ ਗਏ ਇਸ ਵਿਡੀਓ ਨੂੰ 1.80 ਕਰੋੜ ਤੋਂ ਵੀ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਇੰਸਟਾਗ੍ਰਾਮ ਉੱਤੇ ਵੀ ਔਰਤ ਨੇ ਅਜਿਹੇ ਕਈ ਵਿਡੀਓ ਜਾਰੀ ਕੀਤੇ ਹਨ। ਇਸ ਔਰਤ ਦਾ ਨਾਂਅ ਆਇਲਾ ਕਰਸਟਿਨ ਹੈ। ਵਿਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਇਲਾ ਕਰਸਟਿਨ ਆਪਣੇ ਦੋ ਹੱਥਾਂ ਤੇ ਪੈਰਾਂ ਦੀ ਮਦਦ ਨਾਲ ਬਿਲਕੁਲ ਘੋੜੇ ਦੇ ਅੰਦਾਜ਼ ਵਿੱਚ ਆ ਜਾਂਦੀ ਹੈ।
Niemand:
— Cherno (@yChernno) May 14, 2019
Absolut Niemand:
Pferdemädchen: pic.twitter.com/IzaNAN2b0W
ਉਹ ਫਿਰ ਉਵੇਂ ਹੀ ਚੱਲਦੀ ਤੇ ਦੌੜਦੀ ਹੈ। ਜੇ ਰਾਹ ਵਿੱਚ ਕੋਈ ਰੁਕਾਵਟ ਆਉਂਦੀ ਹੈ, ਤਾਂ ਉਹ ਬਿਲਕੁਲ ਘੋੜੇ ਵਾਂਗ ਹੀ ਉੱਛਲ਼ ਕੇ ਉਸ ਨੂੰ ਪਾਰ ਕਰਦੀ ਹੈ। ਇਸ ਔਰਤ ਨੂੰ ਸੋਸ਼ਲ ਮੀਡੀਆ ਉੱਤੇ ‘ਹੌਰਸ ਲੇਡੀ’ ਦਾ ਨਾਂਅ ਦਿੱਤਾ ਜਾ ਰਿਹਾ ਹੈ।