ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਖੜਾ ਤੋਂ ਛੱਡੇ ਹਜ਼ਾਰਾਂ ਕਿਊਸਿਕ ਪਾਣੀ ਨੇ ਪਾਕਿ ’ਚ ਵੀ ਲਿਆਂਦਾ ਹੜ੍ਹ

ਭਾਖੜਾ ਤੋਂ ਛੱਡੇ ਹਜ਼ਾਰਾਂ ਕਿਊਸਿਕ ਪਾਣੀ ਨੇ ਪਾਕਿ ’ਚ ਵੀ ਲਿਆਂਦਾ ਹੜ੍ਹ

ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਫ਼ਲੱਡ–ਗੇਟ ਖੋਲ੍ਹ ਕੇ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਨਾਲ ਜਿੱਥੇ ਭਾਰਤੀ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਤਬਾਹੀ ਮਚ ਗਈ ਹੈ, ਉੱਥੇ ਅੱਜ ਉਹੀ ਪਾਣੀ ਪਾਕਿਸਤਾਨ ’ਚ ਦਾਖ਼ਲ ਹੋ ਗਿਆ ਹੈ।

 

 

ਸਤਲੁਜ ਦੇ ਪਾਣੀ ਨਾਲ ਪਾਕਿਸਤਾਨੀ ਸ਼ਹਿਰ ਕਸੂਰ ਨੂੰ ਵੀ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। BBMB ਵੱਲੋਂ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਡੇਢ ਤੋਂ ਦੋ ਲੱਖ ਕਿਊਸਿਕ ਪਾਣੀ ਅੱਜ ਸਵੇਰੇ 11 ਕੁ ਵਜੇ ਸਰਹੱਦੀ ਪਿੰਡ ਗੰਡਾ ਸਿੰਘ ਵਾਲਾ ਪੁੱਜ ਗਿਆ ਸੀ।

 

 

ਕਸੂਰ ਸ਼ਹਿਰ ਲਾਗਲੇ 524 ਪਿੰਡਾਂ ਨੂੰ ਪਹਿਲਾਂ  ਹੀ ਚੌਕਸ ਕੀਤਾ ਜਾ ਚੁੱਕਾ ਹੈ। ਪਾਕਿਸਤਾਨ ਦੇ ਰੋਜ਼ਾਨਾ ਅਖ਼ਬਾਰ ‘ਡਾੱਅਨ’ ਮੁਤਾਬਕ ਪੰਜਾਬ ਦੀ ਪ੍ਰੋਵਿੰਸੀਅਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (PDMA) ਅਤੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਸਰਕਾਰ ਨੇ ਹੜ੍ਹਾਂ ਨਾਲ ਨਿਪਟਣ ਦੀ ਤਿਆਰੀ ਪਹਿਲਾਂ ਹੀ ਕੀਤੀ ਗਈ ਹੈ।

 

 

ਉੱਧਰ ਸਿੰਧ ਦਰਿਆ ’ਚ ਵੀ ਹੜ੍ਹ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ। ਪਾਕਿਸਤਾਨੀ ਮੌਸਮ ਵਿਭਾਗ ਨੇ ਵੀ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ।

 

 

ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ਦੇ ਵਹਿਣ ਨਾਲ ਲਗਦੇ ਸਾਰੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਤੇ ਕੰਢਿਆਂ ਉੱਤੇ ਸਥਿਤ ਸਾਰੇ ਪਿੰਡ ਖ਼ਾਲੀ ਕਰਵਾਉਣ ਲਈ ਆਖ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Cusecs water released from Bhakra create flood like situation in Pakistan