ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NY ਹਾਈਵੇਅ `ਤੇ ਖਿੰਡੇ ਹਜ਼ਾਰਾਂ ਡਾਲਰਾਂ ਦੇ ਨੋਟ, ਲੋਕਾਂ ਨੇ ਗੱਡੀਆਂ ਰੋਕ ਚੁੱਕੇ

NY ਹਾਈਵੇਅ `ਤੇ ਖਿੰਡੇ ਹਜ਼ਾਰਾਂ ਡਾਲਰਾਂ ਦੇ ਨੋਟ, ਲੋਕਾਂ ਨੇ ਗੱਡੀਆਂ ਰੋਕ ਚੁੱਕੇ

ਰਸਤੇ `ਚ ਚਲਦਿਆਂ ਸੜਕ `ਤੇ ਡਿੱਗਿਆ ਪਿਆ ਨੋਟ ਦਿਸਣ `ਤੇ ਸਭ ਦੇ ਪੈਰ ਇੱਕ ਵਾਰ ਤਾਂ ਜ਼ਰੂਰ ਹੀ ਰੁਕ ਜਾਂਦੇ ਹਨ। ਹੁਣ ਸੋਚੋ ਕਿ ਜੇ ਹਾਈਵੇਅ `ਤੇ ਜੇ ਇੱਕ-ਦੋ ਨਹੀਂ, ਸਗੋਂ ਹਜ਼ਾਰਾਂ ਡਾਲਰ ਖਿੰਡੇ ਦਿਸਣ, ਤਾਂ ਕੀ ਹੋਵੇਗਾ। ਇਹ ਕੋਈ ਕਹਾਣੀ ਨਹੀਂ, ਸਗੋਂ ਸੱਚੀ ਘਟਨਾ ਹੈ; ਜੋ ਨਿਊ ਯਾਰਕ (NY) ਦੇ ਈਸਟ ਰਦਰਫ਼ੋਰਡ ਦੇ ਹਾਈਵੇਅ `ਤੇ ਵਾਪਰੀ।


ਨਿਊ ਯਾਰਕ ਹਾਈਵੇਅ `ਤੇ ਘੰਟਿਆਂ ਬੱਧੀ ਲੋਕ ਆਪੋ-ਆਪਣੀਆਂ ਕਾਰਾਂ, ਟਰੱਕ ਤੇ ਹੋਰ ਵਾਹਨ ਰੋਕ ਕੇ ਡਾਲਰਾਂ ਦੇ ਨੋਟ ਚੁੱਕਦੇ ਰਹੇ। ਸੋਸ਼ਲ ਮੀਡੀਆ `ਤੇ ਇਸ ਘਟਨਾ ਦਾ ਵਿਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਰਦੀਧਾਰੀ ਵੀ ਸੜਕ `ਤੇ ਗੱਡੀਆਂ ਦੀ ਆਵਾਜਾਈ ਦੇ ਵਿਚਕਾਰ ਡਾਲਰ ਚੁੱਕਣ ਦਾ ਜਤਨ ਕਰ ਰਿਹਾ ਹੈ।


ਸੜਕ `ਤੇ ਅਜਿਹੀ ਹਲਚਲ ਕਾਰਨ ਦੋ ਹਾਦਸੇ ਵੀ ਵਾਪਰ ਗਏ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਕੋਈ ਜ਼ਖ਼ਮੀ ਵੀ ਹੋਇਆ ਜਾਂ ਨਹੀਂ।


ਦਰਅਸਲ, ਬ੍ਰਿੰਕ ਕੰਪਨੀ ਦਾ ਇੱਕ ਟਰੱਕ ਜਾ ਰਿਹਾਸੀ, ਜਿਸ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਡਾਲਰਾਂ ਦੇ ਨੋਟ ਉੱਡ ਕੇ ਸੜਕ `ਤੇ ਖਿੰਡ ਗਏ। ਵਿਡੀਓ `ਚ ਬ੍ਰਿੰਕ ਦਾ ਟਰੱਕ ਵੀ ਖੜ੍ਹਾ ਵਿਖਾਈ ਦੇ ਰਿਹਾ ਹੈ।


ਇਸ ਘਟਨਾ ਦੇ ਚਸ਼ਮਦੀਦ ਗਵਾਹ ਬਲੂਮਫ਼ੀਲਡ ਦੇ ਡੈਨੀਅਲ ਸ਼ਾੱਅ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਸੜਕ `ਤੇ ਡਾਲਰਾਂ ਦੇ ਨੋਟ ਡਿੱਗੇ ਵੇਖੇ, ਤਾਂ ਉਹ ਜਿਵੇਂ ਪਾਗ਼ਲ ਹੀ ਹੋ ਗਏ। ਕਾਰਾਂ ਤੋਂ ਉੱਤਰ ਕੇ ਲੋਕਾਂ ਨੇ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ। ਪੈਸੇ ਚੁੱਕਣ ਲਈ ਉਨ੍ਹਾਂ ਹਾਈਵੇਅ ਦੇ ਐਨ ਵਿਚਕਾਰ ਹੀ ਆਪਣੀਆਂ ਗੱਡੀਆਂ ਪਾਰਕ ਕਰ ਦਿੱਤੀਆਂ।


ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਟਰੱਕ `ਚੋਂ ਕੁੱਲ ਕਿੰਨੇ ਡਾਲਰਾਂ ਦੇ ਨੋਟ ਬਾਹਰ ਹਵਾ ਨਾਲ ਉੱਡ ਗਏ। ਸਾਲ 2012 `ਚ ਵੀ ਅਜਿਹਾ ਕੁਝ ਵਾਪਰਿਆ ਸੀ ਪਰ ਤਦ ਇੰਨੇ ਜਿ਼ਆਦਾ ਨੋਟ ਨਹੀਂ ਡਿੱਗੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Dollar note scattered on NY Higway