ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ : ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਦੇ ਦੋਸ਼ 'ਚ ਤਿੰਨ ਗ੍ਰਿਫ਼ਤਾਰ

ਆਸਟ੍ਰੇਲੀਆ ਪੁਲਿਸ ਨੇ ਸਿਡਨੀ ਵਿੱਚ ਥਾਣਿਆਂ, ਸਫਾਰਤਖਾਨਿਆਂ, ਅਦਾਲਤਾਂ ਅਤੇ ਚਰਚ ਘਰਾਂ ਸਣੇ ਕਈ ਸਥਾਨਾਂ 'ਤੇ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਮੰਗਲਵਾਰ ਨੂੰ ਇਸਲਾਮੀ ਸਟੇਟ ਗਰੁੱਪ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਪੱਛਮੀ ਸਿਡਨੀ ਵਿੱਚ ਛੇ ਜਾਇਦਾਦਾਂ ਉੱਤੇ ਅੱਤਵਾਦ ਰੋਕੂ ਛਾਪਿਆਂ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਸਟ੍ਰੇਲੀਆ ਦੇ ਸੰਘੀ ਸਹਾਇਕ ਪੁਲਿਸ ਕਮਿਸ਼ਨਰ ਇਯਾਨ ਮੈਕਕਾਰਟਨੀ ਨੇ ਕਿਹਾ ਕਿ 20, 23 ਅਤੇ 30 ਸਾਲ ਦੇ ਲੋਕਾਂ ਉੱਤੇ ਅੱਤਵਾਦੀ ਸੰਗਠਨ  ਇਸਲਾਮਿਕ ਸਟੇਟ ਦੇ ਮੈਂਬਰ ਹੋਣ, ਆਸਟ੍ਰੇਲੀਆ ਵਿੱਚ ਅੱਤਵਾਦੀ ਹਮਲੇ ਦੀ ਤਿਆਰੀ ਕਰਨ ਅਤੇ ਦੁਸ਼ਮਣੀ ਦੀਆਂ ਸਰਗਰਮੀਆਂ ਦੀ ਮਨਸ਼ਾ ਨਾਲ ਵਿਦੇਸ਼ਾਂ ਵਿੱਚ ਦਾਖ਼ਲ ਹੋਣ ਦੀ ਤਿਆਰੀ ਤੋਂ ਲੈ ਕੇ ਕਈ ਗੰਭੀਰ ਅਪਰਾਧ ਦਾ ਦੋਸ਼ ਲਗਾਇਆ ਗਿਆ।

 


ਪੁਲਿਸ ਨੇ ਦੱਸਿਆ ਕਿ ਇਕ ਮੁਲਜ਼ਮ ਇਸਾਕ ਅਲ ਮਤਾਰੀ ਉੱਤੇ ਪਿਛਲੇ ਸਾਲ ਲੈਬਨਾਨ ਤੋਂ ਪਰਤਣ ਤੋਂ ਬਾਅਦ ਨਜ਼ਰ ਰਖੀ ਜਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Three arrested for plotting terror attacks in Australia