ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਰੇਲ ਗੱਡੀ ਹਾਦਸਾ, ਤਿੰਨ ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ’ਚ ਰੇਲ ਗੱਡੀ ਹਾਦਸਾ, ਤਿੰਨ ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਵੀਰਵਾਰ ਨੂੰ ਇਕ ਯਾਤਰੀ ਰੇਲਗੱਡੀ ਦੇ ਖੜ੍ਹੀ ਮਾਲਗੱਡੀ ਨਾਲ ਟਕਰਾਉਣ ਨਾਲ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

 

ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜਿਨਨਾ ਐਕਸਪ੍ਰੈਸ ਦੇ ਚਾਲਕ ਅਤੇ ਉਸਦੇ ਦੋ ਸਹਾਇਕਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਜ਼ਖਮੀਆਂ ਨੂੰ ਇੱਥੋਂ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਲਬੇ ਕਾਰਨ ਰੇਲ ਆਵਾਜਾਈ ਕੁਝ ਘੰਟਿਆਂ ਲਈ ਵਿਘਨ ਰਿਹਾ ਜਿਸ ਕਾਰਨ ਹੈਦਰਾਬਾਦ ਅਤੇ ਕੋਟਰੀ ਰੇਲਵੇ ਸਟੇਸ਼ਨ ਉਤੇ ਯਾਤਰੀ ਕਾਫੀ ਦੇਰ ਤੱਕ ਫਸੇ ਰਹੇ।

 

ਇਕ ਸੀਨੀਅਰ ਅਧਿਕਾਰੀ ਅਨੁਸਾਰ ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ਤੋਂ ਆ ਰਹੀ ਰੇਲ ਗੱਡੀ ਲਾਹੌਰ ਜਾ ਰਹੀ ਸੀ ਜੋ ਪਿੱਛੋਂ ਤੋਂ ਖੜ੍ਹੀ ਮਾਲਗੱਡੀ ਵਿਚ ਜਾ ਵਜੀ। ਅਧਿਕਾਰੀ ਨੇ ਦੰਸਿਆ ਕਿ ਟੱਕਰ ਦੇ ਕਾਰਨ ਕੋਲਾ ਲੈ ਯੂਸੁਫਵਾਲਾ ਜਾ ਰਹੀ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ।

 

ਰੇਲ ਗੱਡੀ ਦੀ ਆਵਾਜਾਈ ਬਹਾਲ ਕਰਨ ਵਾਸਤੇ ਮਲਬਾ ਸਾਫ ਕਰਨ ਲਈ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਕੰਮ ਉਤੇ ਲਗਾਇਆ ਗਿਆ ਅਤੇ ਕਈ ਪਾਰਟੀਆਂ ਬਚਾਓ ਕੰਮ ਵਿਚ ਲੱਗੀਆਂ ਸਨ। ਅਧਿਕਾਰੀ ਨੇ ਕਿਹਾ ਕਿ ਮਾਲਗੱਡੀ ਨੂੰ ਹਾਦਸਾਗ੍ਰਸਤ ਡੱਬਿਆਂ ਤੋਂ ਅਲੱਗ ਕਰ ਇਕ ਰੇਲਵੇ ਸਟੇਸ਼ਨ ਉਤੇ ਲਜਾਇਆ ਗਿਆ।

 

ਕੇਂਦਰੀ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਮਾਮਲੇ ਦੀ ਜਾਂਚ 24 ਘੰਟੇ ਵਿਚ ਪੂਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਤਰੀ ਨੇ ਦੁਰਘਟਨਾ ਕਾਰਨ ਲੋਕਾਂ ਨੂੰ ਹੋਈ ਅਸੁਵਿਧਾ ਲਈ ਖੇਦ ਪ੍ਰਗਟ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:three dies in train accident in pakistan