ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਭਾਰਤੀ ਡਰਾਈਵਰਾਂ ਦੀ ਚਮਕੀ ਕਿਸਮਤ, ਜਿੱਤੀ 38 ਕਰੋੜ ਦੀ ਲਾਟਰੀ

ਸੰਯੁਕਤ ਅਰਬ ਅਮੀਰਾਤ (UAE) ਵਿੱਚ ਤਿੰਨ ਭਾਰਤੀ ਡਰਾਈਵਰ ਰਾਤੋਂ ਰਾਤ ਕਰੋੜਪਤੀ ਬਣ ਗਏ।  ਤਿੰਨਾਂ ਦੋਸਤਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਮਹੀਨੇਵਾਰ ਜੈਕਪਾਟ ਡਰਾਅ ਵਿੱਚ 5 ਲੱਖ ਅਮਰੀਕੀ ਡਾਲਰ (38.2 ਕਰੋੜ ਰੁਪਏ) ਦੀ ਲਾਟਰੀ ਜਿੱਤੀ। ਬਿਗ ਟਿਕਟ ਡਰਾਅ ਵਿੱਚ ਕੇਰਲ ਨਿਵਾਸੀ ਤਿੰਨਾਂ ਦੋਸਤਾਂ ਦੀ ਕਿਸਮਤ ਚਮਕ ਗਈ।

 

 

ਡਰਾਅ ਵਿੱਚ ਕੋਰੋਨਾ ਦੇ ਖ਼ਤਰੇ ਕਾਰਨ ਆਮ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਪਰ ਯੂਟਿਊਬ ਅਤੇ ਫੇਸਬੁੱਕ 'ਤੇ ਆਨਲਾਈਨ ਪ੍ਰਸਾਰਿਤ ਕੀਤਾ ਗਿਆ। ਲਾਟਰੀ ਦੀ ਟਿਕਟ ਜੀਜੇਸ਼ ਕੋਰੋਥਨ ਦੇ ਨਾਮ ਉੱਤੇ ਸੀ ਜੋ ਉਸ ਨੇ ਆਪਣੇ ਦੋਸਤਾਂ ਸ਼ਾਹਜਹਾਂ ਕੁਟਿਕੱਟਿਲ ਅਤੇ ਸ਼ਨੋਜ ਬਾਲਾਕ੍ਰਿਸ਼ਣਨ ਨਾਲ ਮਿਲ ਕੇ ਖ਼ਰੀਦੀ ਸੀ। ਇਸ ਲਈ, ਹੁਣ ਤਿੰਨਾਂ ਨੇ ਇਨਾਮੀ ਰਾਸ਼ੀ ਨੂੰ ਆਪਸ ਵਿੱਚ ਸਾਂਝਾ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਤਰ੍ਹਾਂ ਨਾਲ ਕੋਰੋਥਨ ਨੇ ਵੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।
 

ਧੀ ਨੂੰ ਪੜ੍ਹਾਵਾਂਗੇ 
 

ਕੇਰਲਾ ਦੇ ਕਨੂਰ ਜ਼ਿਲ੍ਹੇ ਦਾ ਵਸਨੀਕ ਜੀਜੇਸ਼ ਕੋਰੋਥਨ ਪਿਛਲੇ 15 ਸਾਲਾਂ ਤੋਂ ਰਾਸ ਅਲ ਖੈਮਾ ਸ਼ਹਿਰ ਵਿੱਚ ਰਹਿ ਰਿਹਾ ਹੈ। ਕੋਰੋਥਨ ਨੇ ਕਿਹਾ ਕਿ ਉਹ ਆਪਣੀ ਸੱਤ ਸਾਲ ਦੀ ਬੇਟੀ ਦੀ ਪੜ੍ਹਾਈ ਲਿਖਾਈ ਲਈ ਬਹੁਤ ਸਾਰਾ ਪੈਸਾ ਖ਼ਰਚ ਕਰੇਗਾ। ਬਾਕੀ ਦੀ ਰਕਮ ਉਹ ਕਿਰਾਏ ਉੱਤੇ ਲਗਜਰੀ ਕਾਰ ਮੁਹੱਈਆ ਕਰਵਾਉਣ ਵਾਲੀ ਆਪਣੀ ਛੋਟੀ ਕੰਪਨੀ 'ਤੇ ਖ਼ਰਚ ਕਰੇਗਾ। ਇਸ ਕੰਪਨੀ ਵਿੱਚ ਉਸ ਦੇ ਦੋਵੇਂ ਡਰਾਈਵਰ ਦੋਸਤ ਵੀ ਸਹਿਯੋਗ ਕਰਦੇ ਹਨ।
 

ਮੰਦਹਾਲੀ 'ਚ ਹੋਇਆ ਚਮਤਕਾਰ
 

ਕੋਰੋਥਨ ਕਹਿੰਦਾ ਹੈ - ਇਹ ਜਿੱਤ ਨਹੀਂ, ਚਮਤਕਾਰ ਹੈ। ਉਹ ਕਹਿੰਦਾ ਹੈ ਕਿ ਉਸ ਨੇ ਕੁਝ ਦਿਨ ਪਹਿਲਾਂ ਇੱਕ ਕਰਜ਼ਾ ਲੈ ਕੇ ਇੱਕ ਲਿਮੋਜ਼ਿਨ (ਲਗਜ਼ਰੀ ਕਾਰ) ਖ਼ਰੀਦੀ ਸੀ, ਪਰ ਕੋਵਿਡ ਮਹਾਂਮਾਰੀ ਦਾ ਕੰਮ ਅਚਾਨਕ ਬੰਦ ਹੋ ਗਿਆ। ਈਐੱਮਆਈ ਭਰਨਾ ਤਾਂ ਦੂਰ ਢਿੱਡ ਭਰਨਾ ਵੀ ਮੁਸ਼ਕਲ ਹੋ ਗਿਆ। ਉਹ ਇੰਨਾ ਨਿਰਾਸ਼ ਹੋਇਆ ਕਿ ਪਰਿਵਾਰ ਸਣੇ ਘਰ ਪਰਤਣ ਦਾ ਫ਼ੈਸਲਾ ਕੀਤਾ ਸੀ ਪਰ ਇਸ ਲਾਟਰੀ ਨੇ ਸਭ ਕੁਝ ਬਦਲ ਦਿੱਤਾ।

 

.......
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Indian drivers won 38 million lottery in UAE