ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਬੁਲ `ਚ ਅੱਤਵਾਦੀਆਂ ਨੇ ਇੱਕ ਭਾਰਤੀ ਸਣੇ ਤਿੰਨ ਨੂੰ ਅਗ਼ਵਾ ਕਰ ਕੇ ਮਾਰ ਸੁੱਟਿਆ

ਕਾਬੁਲ `ਚ ਅੱਤਵਾਦੀਆਂ ਨੇ ਇੱਕ ਭਾਰਤੀ ਸਣੇ ਤਿੰਨ ਨੂੰ ਅਗ਼ਵਾ ਕਰ ਕੇ ਮਾਰ ਸੁੱਟਿਆ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ `ਚ ਇੱਕ ਕੌਮਾਂਤਰੀ ਖ਼ੁਰਾਕ ਕੰਪਨੀ ਲਈ ਕੰਮ ਕਰਦੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਪਹਿਲਾਂ ਅਗ਼ਵਾ ਕਰ ਲਿਆ ਤੇ ਬਾਅਦ `ਚ ਉਨ੍ਹਾਂ ਦਾ ਕਤਲ ਕਰ ਦਿੱਤਾ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਤੇ ਇੱਕ ਕੂਟਨੀਤਕ ਨੇ ਦਿੱਤੀ।


ਇੱਕ ਸੀਨੀਅਰ ਡਿਪਲੋਮੈਟ ਨੇ ਕਾਬੁਲ `ਚ ਦੱਸਿਆ ਕਿ ਤਿੰਨੇ ਜਣੇ ਵਿਸ਼ਵ ਦੀ ਦੂਜੇ ਨੰਬਰ `ਤੇ ਸਭ ਤੋਂ ਵੱਡੀ ਖ਼ੁਰਾਕ ਤੇ ਕੇਟਰਿੰਗ ਸੇਵਾ ਕੰਪਨੀ ‘ਸੋਡੈਕਸੋ` ਲਈ ਕੰਮ ਕਰਦੇ ਸਨ।


ਕਾਬੁਲ ਦੇ ਪੁਲਿਸ ਮੁਖੀ ਦੇ ਬੁਲਾਰੇ ਹਸ਼ਮਤ ਸਟੇਨਕਜ਼ਾਈ ਨੇ ਦੱਸਿਆ ਕਿ ਮਰਨ ਵਾਲਿਆਂ `ਚ ਇੱਕ ਭਾਰਤੀ, ਇੱਕ ਮਲੇਸ਼ੀਆਈ ਤੇ ਇੱਕ ਮਕਦੂਨੀਆ ਦਾ ਨਾਗਰਿਕ ਹੈ। ਇਨ੍ਹਾਂ ਸਭਨਾਂ ਨੂੰ ਅਗ਼ਵਾ ਕਰਨ ਪਿੱਤੋਂ ਕਤਲ ਕੀਤਾ ਗਿਆ ਹੈ। ਇਨ੍ਹਾਂ ਦੀਆਂ ਲਾਸ਼ਾਂ ਬਾਅਦ `ਚ ਪੁਲਿਸ ਨੂੰ ਬਰਾਮਦ ਹੋਈਆਂ।


ਇੱਕ ਅਫ਼ਗ਼ਾਨ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ਾਂ ਦੇ ਕੋਲ ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਵੀ ਪਏ ਮਿਲੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three killed including an Indian by militants in Kabul