ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਵਿਗਿਆਨੀਆਂ ਨੇ ਜਿੱਤਿਆ ਫ਼ਿਜ਼ਿਕਸ ਦਾ ਨੋਬਲ ਪੁਰਸਕਾਰ

ਤਿੰਨ ਵਿਗਿਆਨੀਆਂ ਨੇ ਜਿੱਤਿਆ ਫ਼ਿਜ਼ਿਕਸ ਦਾ ਨੋਬਲ ਪੁਰਸਕਾਰ

ਸਾਲ 2019 ਦਾ ਫ਼ਿਜ਼ਿਕਸ (ਭੌਤਿਕ ਵਿਗਿਆਨ) ਲਈ ਨੋਬਲ ਪੁਰਸਕਾਰ ਇਸ ਵਾਰ ਤਿੰਨ ਵਿਗਿਆਨੀਆਂ ਜੇਮਸ ਪੀਬਲਜ਼, ਮਿਸ਼ੇਲ ਮੇਅਰ ਤੇ ਦਿਦੀਅਰ ਕੁਏਲੋਜ਼ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਬ੍ਰਹਿਮੰਡ ਨੂੰ ਸਮਝਣ ਲਈ ਅਗਲੇਰੇ ਅਧਿਐਨ ਕਰਨ ਬਦਲੇ ਮਿਲਿਆ ਹੈ।

 

 

ਮੰਗਲਵਾਰ ਨੂੰ ਇੱਕ ਸਮਾਰੋਹ ਦੌਰਾਨ ਇਨਾਮ ਦੀ ਅੱਧੀ ਰਾਸ਼ੀ ਸ੍ਰੀ ਪੀਬਲਜ਼ ਨੂੰ ਫ਼ਿਜ਼ੀਕਲ ਕੌਸਮੌਲੋਜੀ ਵਿੱਚ ਸਿਧਾਂਤਕ ਖੋਜਾਂ ਕਰਨ ਲਈ ਦਿੱਤੀ ਗਈ ਹੈ; ਜਦ ਕਿ ਬਾਕੀ ਦੀ ਅੱਧੀ ਰਾਸ਼ੀ ਸ੍ਰੀ ਮੇਅਰ ਤੇ ਸ੍ਰੀ ਕੁਏਲੋਜ਼ ਨੂੰ ਇੱਕ ਸੋਲਰ–ਕਿਸਮ ਦੇ ਤਾਰੇ ਦੇ ਪੰਧ ਵਿੱਚ ਘੁੰਮਣ ਵਾਲੇ ਐਕਸੋਪਲੈਨੇਟ ਦੀ ਖੋਜ ਕਰਨ ਲਈ ਦਿੱਤੀ ਗਈ ਹੈ।

 

 

ਨੋਬਲ ਕਮੇਟੀ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਇਸ ਸਾਲ ਦਾ ਫ਼ਿਜ਼ਿਕਸ ਦਾ ਨੋਬਲ ਪੁਰਸਕਾਰ ਬ੍ਰਹਿਮੰਡ ਦੇ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਮਝਣ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਡੇ ਸੂਰਜ–ਮੰਡਲ ਤੋਂ ਬਾਹਰ ਸੂਰਜ ਵਰਗੇ ਤਾਰੇ ਦਾ ਚੱਕਰ ਲਾਉਣ ਵਾਲੇ ਇੱਕ ਗ੍ਰਹਿ ਦੀ ਖੋਜ ਕਰਨ ਲਈ ਇਹ ਪੁਰਸਕਾਰ ਐਲਾਨਿਆ ਗਿਆ ਹੈ।

ਤਿੰਨ ਵਿਗਿਆਨੀਆਂ ਨੇ ਜਿੱਤਿਆ ਫ਼ਿਜ਼ਿਕਸ ਦਾ ਨੋਬਲ ਪੁਰਸਕਾਰ

 

ਇਨ੍ਹਾਂ ਖੋਜਾਂ ਨਾਲ ਯਕੀਨੀ ਤੌਰ ’ਤੇ ਵਿਸ਼ਵ ਦੀਆਂ ਧਾਰਨਾਵਾਂ ਬਦਲ ਜਾਣਗੀਆਂ।  90 ਲੱਖ ਡਾਲਰ ਦੀ ਇਨਾਮੀ ਰਕਮ ਇਕੱਲੇ ਸ੍ਰੀ ਪੀਬਲਜ਼ ਨੂੰ ਮਿਲੇਗੀ; ਜਦ ਕਿ ਬਾਕੀ ਦੀ ਰਕਮ ਦੋ ਜਣਿਆਂ ਭਾਵ ਸ੍ਰੀ ਮੇਅਰ ਤੇ ਸ੍ਰੀ ਕੁਏਲੋਜ਼ ਵਿਚਾਲੇ ਵੰਡੀ ਜਾਵੇਗੀ।

 

 

ਸ੍ਰੀ ਪੀਬਲਜ਼ ਨੇ ਆਪਣੀ ਦੋ ਦਹਾਕਿਆਂ ਦੀ ਖੋਜ ਦੌਰਾਨ ਇੱਕ ਸਿਧਾਂਤਕ ਤਾਣਾ–ਬਾਣਾ ਤਿਆਰ ਕੀਤਾ; ਜੋ ਬ੍ਰਹਿਮੰਡ ਦੇ ਇਤਿਹਾਸ ਨੂੰ ਸਮਝਣ ਦਾ ਆਧਾਰ ਤਿਆਰ ਕਰਦਾ ਹੈ।

 

 

ਉਨ੍ਹਾਂਦਾ ਮਾੱਡਲ ਇਹੋ ਦਰਸਾਉਂਦਾ ਹੈ ਕਿ ਸਾਨੂੰ ਹਾਲੇ ਬ੍ਰਹਿਮੰਡ ਬਾਰੇ ਸਿਰਫ਼ 5 ਫ਼ੀ ਸਦੀ ਜਾਣਕਾਰੀ ਮਿਲ ਸਕੀ ਹੈ। ਬਾਕੀ ਦੇ 95 ਫ਼ੀ ਸਦੀ ਬ੍ਰਹਿਮੰਡ ਬਾਰੇ ਹਾਲੇ ਸਮੁੱਚੀ ਦੁਨੀਆਂ ਦੇ ਵਿਗਿਆਨੀਆਂ ਨੇ ਜਾਣਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯਕੀਨੀ ਤੌਰ ਉੱਤੇ ਆਧੁਨਿਕ ਫ਼ਿਜ਼ਿਕਸ ਲਈ ਇਹ ਇੱਕ ਵੱਡਾ ਭੇਤ ਤੇ ਚੁਣੌਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three scientists win Physics Noble Prize