ਪਾਕਿਸਤਾਨ ਦੀ ਪ੍ਰਸਿੱਧ ਟਿਕਟੋਕ ਸਟਾਰ ਹਰੀਮ ਸ਼ਾਹ ਦੇ ਦੇਸ਼ ਦੇ ਰੇਲ ਮੰਤਰੀ ਸ਼ੇਖ ਰਸ਼ੀਦ 'ਤੇ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਗਾਇਆ ਹੈ। ਟਵਿਟਰ 'ਤੇ ਇਹ ਦੋਸ਼ ਲਗਾਉਣ ਤੋਂ ਬਾਅਦ ਜਦੋਂ ਗੱਲ ਵਧਦੀ ਵਿਖਾਈ ਦਿੱਤੀ ਤਾਂ ਹਰੀਮ ਨੇ ਸਬੰਧਤ ਪੋਸਟ ਤੇ ਵੀਡੀਓ ਨੂੰ ਡਿਲੀਟ ਕਰ ਦਿੱਤਾ। ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਹਰੀਮ ਨੇ ਵੀਰਵਾਰ ਨੂੰ ਮੰਤਰੀ ਰਸ਼ੀਦ ਅਤੇ ਉਸ ਵਿਚਕਾਰ ਹੋਈ ਇਕ ਕਥਿਤ ਵੀਡੀਓ ਕਾਲ ਦਾ ਫੁਟੇਜ਼ ਸ਼ੇਅਰ ਕੀਤਾ। ਇਸ 'ਚ ਉਹ ਰਸ਼ੀਦ ਵੱਲੋਂ ਉਸ ਨੂੰ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਗਾਉਂਦੀ ਵਿਖਾਈ ਦਿੱਤੀ।
Railway Minister Sheikh Rasheed having video call with Tik Tok star Hareem Shah.#HareemShah #SheikhRasheed pic.twitter.com/V6YHbHpVYj
— Saif Ullah (@SaifUll69520291) December 26, 2019
ਵੀਡੀਓ 'ਚ ਹਰੀਮ ਰੇਲ ਮੰਤਰੀ ਨੂੰ ਕਹਿ ਰਹੀ ਹੈ, "ਤੁਸੀਂ ਮੇਰੀ ਗੱਲ ਸੁਣੋ, ਕੀ ਮੈਂ ਤੁਹਾਡੀ ਅੱਜ ਤਕ ਕੋਈ ਵੀ ਗੱਲ ਦੱਸੀ ਹੈ? ਫਿਰ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ?"
ਇਸ 'ਤੇ ਰਸ਼ੀਦ ਕਹਿੰਦੇ ਹਨ, "ਜੋ ਦਿਲ ਚਾਹੇ ਉਹ ਕਰੋ।" ਇਸ 'ਤੇ ਹਰੀਮ ਕਹਿੰਦੀ ਹੈ "ਇਸ ਗੱਲ ਨਾਲ ਤੁਹਾਡਾ ਕੀ ਮਤਲਬ ਹੈ? ਉਨ੍ਹਾਂ ਤਮਾਮ ਗੰਦੇ ਵੀਡੀਓ ਦਾ ਕੀ ਜੋ ਤੁਸੀਂ ਮੈਨੂੰ ਭੇਜੇ ਹਨ? ਕੀ ਤੁਸੀਂ ਉਨ੍ਹਾਂ ਨੂੰ ਭੁੱਲ ਗਏ ਹੋ?" ਇਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋਈ ਤੇ ਰਸ਼ੀਦ ਨੇ ਵੀਡੀਓ ਕਾਲ ਕੱਟ ਕਰ ਦਿੱਤੀ।

ਮੰਤਰੀ 'ਤੇ ਦੋਸ਼ ਲਗਣ ਤੋਂ ਬਾਅਦ ਹਰੀਮ ਨੇ ਟਵੀਟ ਹਟਾ ਦਿੱਤਾ ਤੇ ਸਫਾਈ ਦਿੱਤੀ ਤੇ ਕਿਹਾ, 'ਉਨ੍ਹਾਂ ਦਾ ਇਰਾਦਾ ਕਿਸੇ ਨੂੰ ਬਦਨਾਮ ਨਹੀਂ ਕਰਨਾ ਹੈ। ਆਪਣੀ ਅਗਲੀ ਪੋਸਟ 'ਚ ਉਨ੍ਹਾਂ ਕਿਹਾ, "ਮੇਰੇ ਕੋਲ ਫਾਲਤੂ ਸਮਾਂ ਨਹੀਂ ਹੈ। ਇਹ ਸਭ ਤੁਹਾਡੇ ਲੋਕਾਂ ਦਾ ਹੀ ਕੰਮ ਹੈ। ਕਿਸੇ ਦੀ ਇੱਜਤ ਉਛਾਲਣਾ।"
ਉਦੋਂ ਤਕ ਵੀਡੀਓ ਵਾਇਰਲ ਹੋ ਚੁੱਕੀ ਸੀ ਅਤੇ ਹੈਸ਼ਟੈਸ ਹਰੀਮਸ਼ਾਹ ਟਾਪ ਟਰੈਂਡ ਕਰਨ ਲੱਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਹਰੀਮ ਸ਼ਾਹ ਅਤੇ ਸ਼ੇਖ ਰਸ਼ੀਦ ਦੀ ਇੱਕ ਸੈਪਲ਼ੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।