ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

19 ਕਰੋੜ ਡਾਲਰ `ਚ ਵੇਚੀ ਮਸ਼ਹੂਰ ‘ਟਾਈਮ’ ਮੈਗਜ਼ੀਨ

19 ਕਰੋੜ ਡਾਲਰ `ਚ ਵੇਚੀ ਮਸ਼ਹੂਰ ‘ਟਾਈਮ’ ਮੈਗਜ਼ੀਨ


ਅਮਰੀਕੀ ਮੀਡੀਆ ਕੰਪਨੀ ਮੇਰੇਡਿਥ ਕਾਰਪ ਨੇ ਮਸ਼ਹੂਰ ‘ਟਾਈਮ’ ਪੱਤਰਕਾ ਸੇਲਸਫੋਰਸ ਦੇ ਸਹਿ ਸੰਥਾਪਕ ਮਾਰਕ ਬੇਨੀਆਫ ਅਤੇ ਉਨ੍ਹਾਂ ਦੀ ਪਤਨੀ ਨੂੰ 19 ਕਰੋੜ ਡਾਲਰ `ਚ ਵੇਚ ਦਿੱਤੀ ਹੈ। 
‘ਦ ਵਾਲ ਸਟ੍ਰੀਟ’ ਜਰਨਲ ਦੀ ਖਬਰ ਮੁਤਾਬਕ ਇਹ ਪੱਤਰਕਾ ਸੇਲਸਫੋਰਸ ਦੇ ਚਾਰ ਸਹਿ ਸੰਥਾਪਕਾਂ `ਚੋਂ ਇਕ ਮਾਰਕ ਬੇਨੀਆਫ ਨੂੰ 19 ਕਰੋੜ ਡਾਲਰ `ਚ ਵੇਚੀ ਗਈ ਹੈ। ਸੇਲਸਫੋਰਸ ‘ਕਲਾਉਡ ਕੰਪਊਟਿੰਗ ਦੀ ਦਿਗਜ਼ ਕੰਪਨੀ ਹੈ।


‘ਪੀਪਲ’ ਅਤੇ ‘ਬੇਟਰ ਹੋਮਜ਼ ਐਂਡ ਗਾਰਡਨਜ਼’ ਵਰਗੀਆਂ ਪੱਤਰਕਾਵਾਂ ਦਾ ਪ੍ਰਕਾਸ਼ਨ ਕਰਨ ਵਾਲੀ ਮੇਰੇਡਿਥ ਨੇ ‘ਟਾਈਮ ਇਨਕ ਦੇ ਚਾਰ ਪੱਤਰਕਾਵਾਂ ਨੂੰ ਮਾਰਚ `ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ।
ਭਾਸ਼ਾ ਨੇ ਏਪੀ ਦੇ ਹਵਾਲੇ ਨਾਲ ਕਿਹਾ ਕਿ ‘ਟਾਈਮ ਦੇ ਬਾਅਦ ਹੁਣ ਬਾਕੀ ਰਹਿੰਦੀਆਂ ਤਿੰਨ ਪੱਤਰਕਾਵਾਂ ਫਾਰਚਊਨ, ਮਨੀ ਅਤੇ ਸਪੋਰਟਸ ਇਲਟਸਟ੍ਰੇਟੇਡ ਦੀ ਵਿਕਰੀ `ਤੇ ਵੀ ਮੁੱਲ-ਭਾਵ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:time magazine to be sold to tech billionaire wife for 190 million dollar