ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਮੁੜ ਹੋਵੇਗੀ PM ਮੋਦੀ ਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ

ਅੱਜ ਮੁੜ ਹੋਵੇਗੀ PM ਮੋਦੀ ਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਅੱਜ ਫਿਰ ਮੁਲਾਕਾਤ ਹੋਵੇਗੀ। ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਚੱਲਦਿਆਂ ਬੁੱਧਵਾਰ ਨਾ ਸਿਰਫ਼ ਸ੍ਰੀ ਮੋਦੀ ਤੇ ਸ੍ਰੀ ਟਰੰਪ ਵਿਚਾਲੇ ਮੀਟਿੰਗ ਹੋਵੇਗੀ, ਸਗੋਂ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੀ ਵਾਰਤਾ ਵੀ ਹੋਵੇਗੀ।

 

 

ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ’ਚ ‘ਹਾਓਡੀ ਮੋਦੀ’ ਪ੍ਰੋਗਰਾਮ ਵਿੱਚ ਦੋਵੇਂ ਆਗੂਆਂ ਦੀ ਮੁਲਾਕਾਤ ਦੇ ਦੋ ਦਿਨਾਂ ਬਾਅਦ ਹੀ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ 74ਵੇਂ ਸੈਸ਼ਨ ਦੇ ਚੱਲਦਿਆਂ ਸ੍ਰੀ ਮੋਦੀ ਤੇ ਸ੍ਰੀ ਡੋਨਾਲਡ ਟਰੰਪ ਦੁਵੱਲੀ ਮੀਟਿੰਗ ਕਰਨਗੇ।

 

 

ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਵਿਖੇ ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਵਿਚਾਲੇ ਸਥਾਨਕ ਸਮੇਂ ਮੁਤਾਬਕ 12:15 ਵਜੇ ਤੇ ਭਾਰਤੀ ਸਮੇਂ ਅਨੁਸਾਰ ਰਾਤੀਂ 9:45 ਵਜੇ ਮੀਟਿੰਗ ਹੋਵੇਗੀ। ਇਹ ਮੁਲਾਕਾਤ ਸੰਯੁਕਤ ਰਾਸ਼ਟਰ ਵਿੱਚ ਡੋਨਾਲਡ ਟਰੰਪ ਦੇ ਭਾਸ਼ਣ ਤੋਂ ਬਾਅਦ ਹੋਵੇਗੀ।

 

 

ਇਸ ਮੁਲਾਕਾਤ ਦਾ ਏਜੰਡਾ ਕੀ ਰਹੇਗਾ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 

 

ਸ੍ਰੀ ਮੋਦੀ ਤੇ ਸ੍ਰੀ ਟਰੰਪ ਵਿਚਾਲੇ ਇੱਕ ਸਾਲ ਅੰਦਰ ਇਹ ਤੀਜੀ ਦੁਵੱਲੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਆਗੂ ਜਾਪਾਨ ਦੇ ਓਸਾਕਾ ਵਿਖੇ ਜੀ–20 ਸੰਮੇਲਨ ਦੌਰਾਨ ਮਿਲੇ ਸਨ ਤੇ ਬਹੁਤ ਨਿੱਘੇ ਮਾਹੌਲ ਵਿੱਚ ਗੱਲਬਾਤ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Today PM Modi and Prez Trump will meet again