ਅਗਲੀ ਕਹਾਣੀ

ਬੂਟ ਹੇਠਾਂ ਟਾਇਲਟ ਪੇਪਰ ਚਿਪਕਿਆ ਰਿਹਾ ਤੇ ਟਰੰਪ ਚੱਲਦੇ ਰਹੇ, ਵੇਖੋ ਵਿਡੀਓ

ਬੂਟ ਹੇਠਾਂ ਟਾਇਲਟ ਪੇਪਰ ਚਿਪਕਿਆ ਰਿਹਾ ਤੇ ਟਰੰਪ ਚੱਲਦੇ ਰਹੇ, ਵੇਖੋ ਵਿਡੀਓ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਿਡੀਓ ਕਾਰਨ ਸੋਸ਼ਲ ਮੀਡੀਆ ਟਰੌਲਰਜ਼ ਦੇ ਸਿ਼ਕਾਰ ਹੋ ਗਏ। ਇਸ ਵਿਡੀਓ ਨੂੰ ਲੈ ਕੇ ਲੋਕ ਨਾ ਸਿਰਫ਼ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ, ਸਗੋਂ ਵਿਡੀਓ ਵੀ ਆਪੋ-ਆਪਣੇ ਅਕਾਊਂਟਸ ਰਾਹੀਂ ਸ਼ੇਅਰ ਕਰ ਰਹੇ ਹਨ।


ਇਸ ਵਿਡੀਓ `ਚ ਵਿਖਾਈ ਦੇ ਰਿਹਾ ਹੈ ਕਿ ਡੋਨਾਲਡ ਟਰੰਪ ਹਵਾਈ ਜਹਾਜ਼ ਦੀਆਂ ਪੌੜੀਆਂ ਚੜ੍ਹ ਰਹੇ ਹਨ ਤੇ ਉਨ੍ਹਾਂ ਦੇ ਖੱਬੇ ਪੈਰੇ ਦੀ ਜੁੱਤੀ ਵਿੱਚ ਟਿਸ਼ੂ ਪੇਪਰ (ਟਾਇਲੇਟ ਪੇਪਰ) ਚਿਪਕਿਆ ਹੋਇਆ ਹੈ। ਲੋਕ ਉਸ ਨੂੰ ਟਾਇਲਟ ਪੇਪਰ ਹੀ ਦੱਸ ਰਹੇ ਹਨ। ਇਹ ਵਿਡੀਓ ਲਗਭਗ 4 ਦਿਨ ਪੁਰਾਣਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਡੀਓ ਤਦ ਦਾ ਹੈ, ਜਦੋਂ ਬੀਤੇ ਵੀਰਵਾਰ ਨੂੰ ਟਰੰਪ ਮਿਨੀਪੋਲਿਸ ਸੇਂਟ ਪੌਲ ਕੌਮਾਂਤਰੀ ਹਵਾਈ ਅੱਡੇ `ਤੇ ਸਨ ਤੇ ‘ਏਅਰ-ਫ਼ੋਰਸ ਵੰਨ` ਜਹਾਜ਼ `ਤੇ ਸਵਾਰ ਹੋ ਰਹੇ ਸਨ।


ਤੁਸੀਂ ਵੀ ਵੇਖੋ ਇਹ ਵਾਇਰਲ ਵਿਡੀਓ:   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Toilet Paper on the sole of Trump Video