ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਲਿਸਤਾਨੀ ਆਗੂ 'ਹੈੱਪੀ ਪੀਐਚਡੀ' ਦੀ ਲਾਹੌਰ 'ਚ ਗੋਲੀ ਮਾਰ ਕੇ ਹੱਤਿਆ

ਖਾਲਿਸਤਾਨੀ ਆਗੂ ਹਰਮੀਤ ਸਿੰਘ ਉਰਫ ਹੈੱਪੀ ਪੀਐਚਡੀ, ਜੋ ਖੁਫੀਆ ਏਜੰਸੀ (ਆਈਐਸਆਈ) ਦੀ ਸਰਪ੍ਰਸਤੀ ਹੇਠ ਪਾਕਿਸਤਾਨ 'ਚ ਰਹਿ ਰਿਹਾ ਸੀ, ਦਾ ਲਾਹੌਰ ਦੇ ਡੇਰਾ ਚਾਹਲ ਗੁਰਦੁਆਰੇ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪਾਕਿਸਤਾਨ ਦੇ ਕੁਝ ਸਥਾਨਕ ਗਿਰੋਹਾਂ 'ਤੇ ਹੱਤਿਆ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਹਰਮੀਤ ਸਿੰਘ ਉਰਫ ਹੈੱਪੀ ਪੀਐਚਡੀ ਦਾ ਕਤਲ ਨਸ਼ੇ ਦੀ ਸਪਲਾਈ ਲਈ ਪੈਸੇ ਦੇ ਝਗੜੇ ਤੋਂ ਬਾਅਦ ਕੀਤਾ ਗਿਆ ਸੀ।
 

ਹਰਮੀਤ ਸਿੰਘ ਪੰਜਾਬ ਪੁਲਿਸ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਹੈ। ਉਸ ਵਿਰੁੱਧ ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਹਮਲੇ ਦੀ ਸਾਜਿਸ਼ ਰਚਣ ਅਤੇ ਪੰਜਾਬ 'ਚ ਆਰਐਸਐਸ ਅਤੇ ਸ਼ਿਵ ਸੈਨਾ ਆਗੂਆਂ ਦੀ ਹੱਤਿਆ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਉਹ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ 'ਚ ਬੈਠ ਕੇ ਭਾਰਤ 'ਚ ਨਸ਼ਾ ਸਪਲਾਈ ਕਰਨ ਅਤੇ ਖਾਲਿਸਤਾਨ ਸਮਰਥਕ ਅੱਤਵਾਦੀਆਂ ਦੇ ਸਲੀਪਰ ਸੈੱਲ ਅਤੇ ਟੈਰਰ ਮੋਡਿਊਲ ਬਣਾਉਣ ਦੀ ਸਾਜਿਸ਼ ਪਿਛਲੇ ਕਈ ਸਾਲਾਂ ਤੋਂ ਰੱਚ ਰਿਹਾ ਸੀ। ਹਾਲਾਂਕਿ ਇਸ ਪੂਰੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
 

ਹਰਮੀਤ ਸਿੰਘ ਪੀਐਚਡੀ ਆਪਣੇ ਆਪ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਦੱਸਦਾ ਸੀ ਅਤੇ ਆਈਐਸਆਈ ਦੇ ਕਹਿਣ 'ਤੇ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਕਿਸਤਾਨ 'ਚ ਰਹਿ ਰਿਹਾ ਸੀ। ਪਾਕਿਸਤਾਨ 'ਚ ਬੈਠ ਕੇ ਹੀ ਉਹ ਪੰਜਾਬ 'ਚ ਆਪਣੇ ਨੈਟਵਰਕ ਰਾਹੀਂ ਨਸ਼ਿਆਂ ਦੀ ਸਪਲਾਈ ਕਰ ਰਿਹਾ ਸੀ ਅਤੇ ਅੱਤਵਾਦੀਆਂ ਲਈ ਟੈਰਰ ਮੋਡਿਊਲ ਤੇ ਸਲੀਪਰ ਸੈੱਲ ਖੜਾ ਕਰ ਰਿਹਾ ਸੀ।
 

ਹਰਮੀਤ ਸਿੰਘ ਦੀ ਪਾਕਿਸਤਾਨ 'ਚ ਹੱਤਿਆ ਖਾਲਿਸਤਾਨੀ ਅੱਤਵਾਦੀਆਂ ਲਈ ਖ਼ਤਰੇ ਦੀ ਘੰਟੀ ਹੈ, ਜੋ ਭਾਰਤ ਤੋਂ ਭੱਜ ਕੇ ਪਾਕਿਸਤਾਨ 'ਚ ਆਈਐਸਆਈ ਦੀ ਸ਼ਹਿ 'ਤੇ ਪਿਛਲੇ ਕਈ ਸਾਲਾਂ ਤੋਂ ਭਾਰਤ ਵਿਰੁੱਧ ਅੱਤਵਾਦੀ ਸਾਜ਼ਿਸ਼ਾਂ ਦੀ ਪਲਾਨਿੰਗ 'ਚ ਲੱਗੇ ਹਨ ਅਤੇ ਪਾਕਿਸਤਾਨ ਨੂੰ ਆਪਣਾ ਮਦਦਗਾਰ ਅਤੇ ਹਮਾਇਤੀ ਮੰਨਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Top Khalistani leader Harmeet Singh Happy PhD killed near Lahore Officials