ਕੈਨੇਡਾ 'ਚ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਵਾਸੀ ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬੇਸਮੈਂਟ 'ਚੋਂ ਮਿਲੀਆਂ। ਦੋਵੇਂ ਇੱਕ-ਦੂਜੇ ਦੇ ਕਰੀਬੀ ਦੋਸਤ ਸਨ। ਨੌਜਵਾਨ ਨੇ ਅਜਿਹਾ ਕਿਉਂ ਕੀਤਾ, ਇਸ ਗੱਲ ਦਾ ਖੁਲਾਸਾ ਹਾਲੇ ਨਹੀਂ ਹੋਇਆ ਹੈ।
ਮ੍ਰਿਤਕਾਂ ਦੀ ਪਛਾਣ ਸ਼ਰਨਜੀਤ ਕੌਰ (27) ਵਾਸੀ ਨੂਰਮਹਿਲ, ਜਲੰਧਰ ਅਤੇ ਨਵਦੀਪ ਸਿੰਘ (35) ਵਾਸੀ ਖਿਲਚੀਆਂ, ਅੰਮ੍ਰਿਤਸਰ ਵਜੋਂ ਹੋਈ ਹੈ। ਜਿਥੋਂ ਦੋਵੇਂ ਲਾਸ਼ਾਂ ਮਿਲੀਆਂ ਹਨ, ਨਵਦੀਪ ਉਸ ਅਪਾਰਟਮੈਂਟ ਵਿੱਚ ਹੀ ਰਹਿੰਦਾ ਸੀ। ਨਵਦੀਪ ਤੇ ਸ਼ਰਨਜੀਤ ਵਿੱਚ ਕਰੀਬੀ ਦੋਸਤੀ ਹੋਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਘਟਨਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਹੈ, ਜਿੱਥੇ ਸੋਮਵਾਰ ਦੁਪਹਿਰ 2 ਵਜੇ ਇੱਕ ਘਰ 'ਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ।
ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ ਤੇ ਨਵਦੀਪ ਨੇ ਅਜੇ ਸ਼ਰਨ ਲੈਣ ਲਈ ਅਰਜ਼ੀ ਪੱਤਰ ਦਿੱਤੇ ਸੀ।