ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 61 ਹਜ਼ਾਰ ਪਾਰ, ਇਹ ਹੈ ਮੌਤਾਂ ਦਾ ਅੰਕੜਾ

ਪਾਕਿਸਤਾਨ ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੀ ਲਾਗ ਦੇ 2,076 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 61 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਨੇ ਵੀਰਵਾਰ (28 ਮਈ) ਨੂੰ ਕਿਹਾ ਕਿ ਇਸ ਖਤਰਨਾਕ ਵਾਇਰਸ ਨਾਲ 36 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,260 ਹੋ ਗਈ ਹੈ।

 

ਲਾਗ ਦੇ 2,076 ਨਵੇਂ ਕੇਸਾਂ ਦੇ ਨਾਲ ਸੰਕਰਮਣ ਦੇ ਕੁਲ ਮਾਮਲੇ ਦੇਸ਼ ਭਰ ਵਿੱਚ 61,227 ਤੱਕ ਪਹੁੰਚ ਗਏ ਹਨ। ਸਿੰਧ ਪ੍ਰਾਂਤ ਚ ਸਭ ਤੋਂ ਵੱਧ 24,206 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੰਜਾਬ ਚ 22,037, ਖੈਬਰ ਪਖਤੂਨਖਵਾ ਚ 8,483, ਬਲੋਚਿਸਤਾਨ ਵਿਚ 3,616, ਇਸਲਾਮਾਬਾਦ ਵਿਚ 2,015, ਗਿਲਗਿਤ-ਬਾਲਟਿਸਤਾਨ ਚ 651 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ 219 ਮਾਮਲੇ ਸਾਹਮਣੇ ਆਏ ਹਨ।

 

ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 20,231 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਕਾਸਸ਼ੀਲ ਅਤੇ ਵਿਕਸਤ ਦੇਸ਼ਾਂ ਦੇ ਪ੍ਰਤੀਨਿਧ ਸਮੂਹ ਅਤੇ ਪ੍ਰਮੁੱਖ ਵਿੱਤੀ ਸੰਸਥਾਵਾਂ, ਜਿਸ ਦੀ ਅਗਵਾਈ ਪਾਕਿਸਤਾਨ ਨੇ ਕੀਤੀ ਹੈ, ਨੇ ਵਿਕਾਸਸ਼ੀਲ ਦੇਸ਼ਾਂ ਦੇ ਕਰਜ਼ੇ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸੰਯੁਕਤ ਰਾਸ਼ਟਰ ਤੋਂ ਬਾਹਰ ਇਕ ਗੈਰ ਰਸਮੀ ਮੀਟਿੰਗ ਸ਼ੁਰੂ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Total corona patients in Pakistan cross 61 thousand