ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ 200 ਅਰਬ ਡਾਲਰ ਦੇ ਚੀਨੀ ਉਤਪਾਦਾਂ ਉਤੇ ਵਧਾਈ ਡਿਊਟੀ

ਅਮਰੀਕਾ ਨੇ 200 ਅਰਬ ਡਾਲਰ ਦੇ ਚੀਨੀ ਉਤਪਾਦਾਂ ਉਤੇ ਵਧਾਈ ਡਿਊਟੀ

ਅਮਰੀਕਾ ਨੇ ਸ਼ੁੱਕਰਵਾਰ ਨੂੰ 200 ਅਰਬ ਡਾਲਰ ਦੇ ਚੀਨੀ ਉਤਪਾਦਾਂ ਉਤੇ ਆਯਾਤ ਡਿਊਟੀ ਨੂੰ ਦੁਗਣੇ ਤੋਂ ਜ਼ਿਆਦਾ ਵਧਾਉਂਦੇ ਹੋਏ 10 ਫੀਸਦੀ ਤੋਂ ਵਧਾਕੇ 25 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚ ਛਿੜੀ ਵਪਾਰਿਕ ਜੰਗ ਹੋਰ ਤੇਜ ਹੋ ਗਈ ਹੈ।

 

ਚੀਨ ਦੇ ਵਪਾਰਿਕ ਮੰਤਰਾਲੇ ਨੇ ਆਪਣੀ ਵੈਬਸਾਈਟ ਉਤੇ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਅਮਰੀਕਾ ਨਿਰਯਾਤ ਹੋਣ ਵਾਲੇ 200 ਅਰਬ ਡਾਲਰ ਦੇ ਉਤਪਾਦਾਂ ਉਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾਕੇ 25 ਫੀਸਦੀ ਕਰ ਦਿੱਤੀ ਹੈ।

 

ਮੰਤਰਾਲੇ ਨੇ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕਾ ਅਤੇ ਚੀਨ ਪੱਖ ਮੌਜੂਦਾ ਸਮੰਸਿਆਵਾਂ ਨੂੰ ਸਹਿਯੋਗ ਅਤੇ ਵਿਚਾਰਚ ਚਰਚਾ ਰਾਹੀਂ ਹੱਲ ਕਰਨ ਲਈ ਇਕੱਠੇ ਮਿਲਕੇ ਕੰਮ ਕਰਨਗੇ। ਚੀਨ ਨੇ ਕਿਹਾ ਕਿ ਉਸ ਨੂੰ ਅਮਰੀਕਾ ਦੇ ਇਸ ਕਦਮ ਦਾ ‘ਗਹਿਰਾ ਦੁੱਖ’ ਹੈ ਅਤੇ ਉਸ ਨੇ ਇਸ ਲਈ ‘ਜ਼ਰੂਰੀ ਜਵਾਬੀ ਕਦਮ ਚੁੱਕਣੇ ਹੋਣਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trade War US raises tariffs on 200bn Dollor of Chinese goods