ਥਾਈਲੈਂਡ ਦੇ ਇੱਕ ਚਿੜੀਆਘਰ ਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਇੱਥੇ ਹੋ ਰਹੇ ਇੱਕ ਲਾਈਵ ਸ਼ੋਅ ਦੌਰਾਨ ਇੱਕ ਮਗਰਮੱਛ ਆਪਣੇ ਟ੍ਰੇਨਰ ਦਾ ਹੱਥ ਖਾ ਗਿਆ।
ਇਹ ਡਰਾਵਨੀ ਘਟਲਾ ਥਾਈਲੈਂਡ ਦੇ ਚਿਯਾਂਗ ਰਾਏ ਚ ਬਣੇ ਮਸ਼ਹੂਰ ਫੋਕਾਥਾਰਾ ਕ੍ਰੋਕੋਡਾਈਲ ਫ਼ਾਰਮ ਐਂਡ ਜ਼ੂਅ ਦੀ ਹਨ। ਇਹ ਚਿੜੀਆ ਘਰ ਆਪਣੇ ਮਗਰਮੱਛਾਂ ਦੇ ਲਾਈਵ ਸ਼ੋਅ ਲਈ ਬੇਹੱਦ ਪ੍ਰਸਿੱਧ ਹੈ। ਇੱਥੇ ਮਾਹਰ ਟ੍ਰੇਨਰ ਮਗਰਮੱਛਾਂ ਨੂੰ ਟੇ੍ਰਨਿੰਗ ਦਿੰਦੇ ਹਨ ਤੇ ਲਾਈਵ ਸ਼ੋਅ ਕਰਕੇ ਸੈਲਾਨੀਆਂ ਦਾ ਮਨੋਰੰਜਨ ਕਰਦੇ ਹਨ।
ਇੱਥੇ ਚੱਲ ਰਹੇ ਇਹੋ ਜਿਹੇ ਹੀ ਇੱਕ ਲਾਈਵ ਸ਼ੋਅ ਦੌਰਾਨ ਇੱਕ ਟੇ੍ਰਨਰ ਮਗਰਮੱਛ ਦੇ ਮੁੰਹ ਚ ਆਪਣਾ ਹੱਥ ਪਾਉਂਦਾ ਹੈ ਤੇ ਕਾਫੀ ਅੰਦਰ ਤੱਕ ਹੱਥ ਪਾ ਦਿੰਦਾ ਹੈ। ਇਸੇ ਦੌਰਾਨ ਮਗਰਮੱਛ ਨੇ ਆਪਣਾ ਮੁੰਹ ਬੰਦ ਕਰ ਲਿਆ। ਟੇ੍ਰਨਰ ਨੇ ਮਗਰਮੱਛ ਦੇ ਦੰਦਾਂ ਤੋਂ ਬੜੀ ਮੁ਼ਸ਼ਕਲ ਨਾਲ ਆਪਣਾ ਹੱਥ ਬਾਹਰ ਕੱਢਿਆ ਤੇ ਆਪਣੀ ਜਾਨ ਬਚਾਈ।
ਇਸ ਹਮਲੇ ਚ 45 ਸਾਲਾਂ ਟਾਓ ਨਾਂ ਦੇ ਇਸ ਟ੍ਰੇਨਰ ਦਾ ਹੱਥ ਪੂਰੀ ਤਰ੍ਹਾਂ ਖੂਨ ਨਾਲ ਲਿਬੱੜ ਗਿਆ। ਇਸ ਮੌਕੇ ਤੇ ਮੌਜੂਦ ਦਰਸ਼ਕਾਂ ਨੇ ਡਰ ਦੇ ਮਾਰੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਸੇ ਨੇ ਇਸ ਘਟਨਾ ਨੂੰ ਆਪਣੇ ਕੈਮਰੇ ਚ ਕੈਦ ਕਰ ਲਿਆ।
ਕੋ੍ਰਕੋਡਾਈਲ ਪਾਰਕ ਦੇ ਮਾਲਕ ਡੋਂਗ ਵਿੱਟਾਵਾਟ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ ਪਰ ਜੋ ਟ੍ਰੇਨਰ ਜ਼ਖਮੀ ਹੋਇਆ ਹੈ ਉਹ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਟੇ੍ਰਨਰ ਮਗਰਮੱਛਾਂ ਨਾਲ ਬਹੁਤ ਪਿਆਰ ਕਰਦਾ ਹੈ ਤੇ ਉਹ ਛੇਤੀ ਹੀ ਆਪਣੀੇ ਕੰਮ ਤੇ ਵਾਪਸ ਪਰਤਣਗੇ।
.