ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲੂਚਿਸਤਾਨ ’ਚ ਟਰੱਕ–ਬੱਸ ਦੀ ਟੱਕਰ, 26 ਮੌਤਾਂ

ਪਾਕਿਸਤਾਨ ਦੇ ਬਲੂਚਿਸਤਾਨ ਚ ਮੰਗਲਵਾਰ ਨੂੰ ਤੇਲ ਨਾਲ ਭਰੇ ਟਰੱਕ ਅਤੇ ਇੱਕ ਬੱਸ ਵਿਚਾਲੇ ਜ਼ੋਰਦਾਰ ਟੱਕਰ ਹੋ ਜਾਣ ਕਾਰਨ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਜਦਕਿ 16 ਲੋਕ ਜ਼ਖ਼ਮੀ ਹੋ ਗਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹਬ ਕੋਲ ਲਸਬੇਸਾ ਜ਼ਿਲ੍ਹੇ ਚ ਇਹ ਹਾਦਸਾ ਟਰੱਕ ਵਲੋਂ ਬੱਸ ਨੂੰ ਟੱਕਰ ਮਾਰੇ ਜਾਣ ਕਾਰਨ ਹੋਇਆ। ਕਰਾਚੀ ਤੋਂ ਪੰਜਗੁਰ ਜਾ ਰਹੀ ਬੱਸ ਚ 40 ਲੋਕ ਸਵਾਰ ਸਨ। ਟਰੱਕ ਚ ਈਰਾਨੀ ਬਾਲਣ ਹੋਣ ਕਾਰਨ ਹਾਦਸੇ ਮਗਰੋਂ ਅੱਗ ਲੱਗ ਗਈ। ਕੁਝ ਯਾਤਰੀ ਤਾਂ ਬੱਸ ਚੋਂ ਛਾਲ ਮਾਰ ਕੇ ਨਿਕਲ ਗਏ ਜਦਕਿ ਕਈ ਲੋਕ ਬੱਸ ਅੰਦਰ ਹੀ ਫਸੇ ਰਹਿ ਗਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਹਾਦਸੇ ਮਗਰੋਂ ਮੌਕੇ ਤੋਂ 26 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਜਖ਼ਮੀ ਹੋਏ 16 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਦੀ ਪਛਾਣ ਕੀਤੀ ਜਾਣੀ ਵੀ ਮੁਸ਼ਕਲ ਹੋ ਰਹੀ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Truck-bus collision in Balochistan