ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟਰੰਪ ਨੇ ਮੁੜ ਜਤਾਈ ਕਸ਼ਮੀਰ ਮਸਲੇ ’ਚ ਵਿਚੋਲਗੀ ਦੀ ਇੱਛਾ

ਟਰੰਪ ਨੇ ਕਸ਼ਮੀਰ ਮੁੜ ਜਤਾਈ ਕਸ਼ਮੀਰ ਮਸਲੇ ’ਚ ਵਿਚੋਲਗੀ ਦੀ ਇੱਛਾ

ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਹੁਣ ਅਸਿੱਧੇ ਢੰਗ ਨਾਲ ਇੱਕ ਵਾਰ ਫਿਰ ਕਸ਼ਮੀਰ ਮਸਲੇ ਉੱਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਗੱਲ ਕੀਤੀ ਹੈ।

 

 

ਸ੍ਰੀ ਟਰੰਪ ਨੇ ਕਿਹਾ ਹੈ ਕਿ – ‘ਜੇ ਉਹ (ਕਸ਼ਮੀਰ ਮੁੱਦੇ ਉੱਤੇ) ਦਖ਼ਲ ਚਾਹੁੰਦੇ ਹਨ, ਤਾਂ ਉਹ ਇਸ ਲਈ ਯਕੀਨੀ ਤੌਰ ਉੱਤੇ ਤਿਆਰ ਹੋਣਗੇ।’

 

 

ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਟਰੰਪ ਦੇ ਵਿਚਾਰ ਪਾਕਿਸਤਾਨ ਪ੍ਰਤੀ ਕੁਝ ਬਦਲੇ ਹਨ। ਇਸੇ ਲਈ ਹੁਣ ਉਹ ਲਗਾਤਾਰ ਕਸ਼ਮੀਰ ਮਸਲੇ ਉੱਤੇ ਵਿਚੋਲਗੀ ਦੀਆਂ ਗੱਲਾਂ ਕਰ ਰਹੇ ਹਨ।

 

 

ਪਰ ਕਸ਼ਮੀਰ ਬਾਰੇ ਭਾਰਤ ਦਾ ਰੁਖ਼ ਅੱਜ ਤੋਂ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਇਹੋ ਰਿਹਾ ਹੈ ਕਸ਼ਮੀਰ ਇੱਕ ਆਪਸੀ ਨਿਜੀ ਮਾਮਲਾ ਹੈ ਤੇ ਦੋਵੇਂ ਦੇਸ਼ ਆਪਸ ਵਿੱਚ ਮਿਲ–ਬੈਠ ਕੇ ਹੀ ਇਸ ਦਾ ਨਿਬੇੜਾ ਕਰ ਸਕਦੇ ਹਨ।

 

 

ਬੀਤੀ 22 ਜੁਲਾਈ ਨੂੰ ਵ੍ਹਾਈਟ ਹਾਊਸ ਸ੍ਰੀ ਖ਼ਾਨ ਨਾਲ ਮਿਲਣੀ ਤੋਂ ਬਾਅਦ ਸ੍ਰੀ ਟਰੰਪ ਨੇ ਤੁਰੰਤ ਮੀਡੀਆ ਸਾਹਵੇਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਰੱਖ ਦਿੱਤੀ ਸੀ ਤੇ ਇੱਥੋਂ ਤੱਕ ਵੀ ਦਾਅਵਾ ਕਰ ਦਿੱਤਾ ਸੀ ਕਿ ਕੁਝ ਹਫ਼ਤੇ ਪਹਿਲਾਂ ਉਹ ਜਦੋਂ ਓਸਾਕਾ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲੇ ਸਨ, ਤਦ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮਸਲੇ ਉੱਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ

 

 

ਪਰ ਭਾਰਤ ਨੇ ਸ੍ਰੀ ਟਰੰਪ ਦੇ ਅਜਿਹੇ ਦਾਅਵੇ ਨੂੰ ਤੁਰੰਤ ਨਕਾਰ ਦਿੱਤਾ ਸੀ। ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੇ ਸੰਸਦ ਵਿੱਚ ਸਪੱਸ਼ਟ ਕੀਤਾ ਸੀ ਕਿ ਸ੍ਰੀ ਮੋਦੀ ਨੇ ਕਦੇ ਅਜਿਹੀ ਕੋਈ ਬੇਨਤੀ ਨਹੀਂ ਕੀਤੀ ਕਿਉਂਕਿ ਕਸ਼ਮੀਰ ਬਾਰੇ ਕਿਸੇ ਤੀਜੀ ਧਿਰ ਦੀ ਜ਼ਰੂਰਤ ਨਹੀਂ ਹੈ

 

 

ਭਾਰਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਤਾਂ ਹੁਣ ਸਿਰਫ਼ ਅੱਤਵਾਦ ਦੇ ਖ਼ਾਤਮੇ ਵੱਲ ਧਿਆਨ ਦੇਵੇ; ਜਿਸ ਦਿਨ ਇਹ ਹੋ ਗਿਆ, ਉਸ ਦਿਨ ਦੁਵੱਲੀ ਗੱਲਬਾਤ ਵੀ ਸ਼ੁਰੂ ਹੋ ਜਾਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump again expresses desire to mediate in Kashmir Issue