ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਬੈਨ ਕੀਤਾ ਕਈ ਦੇਸ਼ਾਂ ਦੇ ਨਾਗਰਿਕਾਂ ਦਾ ਵੀਜ਼ਾ, ਨਹੀਂ ਭੇਜ ਰਹੇ ਸਨ ਅਮਰੀਕਨਾਂ ਨੂੰ

ਟਰੰਪ ਨੇ ਬੈਨ ਕੀਤਾ ਕਈ ਦੇਸ਼ਾਂ ਦੇ ਨਾਗਰਿਕਾਂ ਦਾ ਵੀਜ਼ਾ, ਨਹੀਂ ਭੇਜ ਰਹੇ ਸਨ ਅਮਰੀਕਨਾਂ ਨੂੰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ–19 ਵਿਸ਼ਵ ਮਹਾਮਾਰੀ ਦੌਰਾਨ ਆਪਣੇ ਨਾਗਰਿਕਾਂ ਨੂੰ ਵਤਨ ਸੱਦਣ ਤੋਂ ਇਨਕਾਰ ਕਰ ਰਹੇ ਜਾਂ ਇਸ ਵਿੱਚ ਟਾਲ਼–ਮਟੋਲ਼ ਕਰ ਰਹੇ ਦੇਸ਼ਾਂ ਦੇ ਨਾਗਰਿਕਾਂ ਉੱਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ।

 

 

ਸ੍ਰੀ ਟਰੰਪ ਨੇ ਇਨ੍ਹਾਂ ਦੇਸ਼ਾਂ ’ਤੇ ਨਵੇਂ ਵੀਜ਼ਾ ਪਾਬੰਦੀਆਂ ਲਾਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਸ੍ਰੀ ਟਰੰਪ ਨੇ ਵੀਜ਼ਾ ਪਾਬੰਦੀਆਂ ਲਈ ਮੈਮੋਰੈਂਡਮ ਜਾਰੀ ਕੀਤਾ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਤੇ ਇਸ ਸਾਲ 31 ਦਸੰਬਰ ਤੱਕ ਪ੍ਰਭਾਵੀ ਰਹੇਗਾ।

 

 

ਕੋਰੋਨਾ ਵਾਇਰਸ ਤੋਂ ਪੂਰੇ ਵਿਸ਼ਵ ’ਚ ਅਮਰੀਕਾ ਹੀ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਕਈ ਲੱਖ ਹੈ। ਸ੍ਰੀ ਟਰੰਪ ਨੇ ਕਿਹਾ ਕਿ ਜੋ ਦੇਸ਼ ਕੋਵਿਡ–19 ਤੋਂ ਫੈਲੀ ਮਹਾਮਾਰੀ ਦੌਰਾਨ ਅਮਰੀਕਾ ਤੋਂ ਆਪਣੇ ਨਾਗਰਿਕਾਂ ਜਾਂ ਨਿਵਾਸੀਆਂ ਨੂੰ ਸੱਦਣ ਤੋਂ ਇਨਕਾਰ ਕਰ ਰਹੇ ਹਨ ਜਾਂ ਬਿਨਾ ਵਜ੍ਹਾ ਦੇਰੀ ਕਰ ਰਹੇ ਹਨ, ਉਹ ਅਮਰੀਕਨਾਂ ਲਈ ਗ਼ੈਰ–ਪ੍ਰਵਾਨਿਤ ਜਨ–ਸਿਹਤ ਖ਼ਤਰਾ ਪੈਦਾ ਕਰ ਰਹੇ ਹਨ।

 

 

ਗ੍ਰਹਿ ਸੁਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਸੰਬੋਧਨ ਮੈਮੋਰੈਂਡਮ ’ਚ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜੇ, ਜੋ ਅਮਰੀਕਾ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ।

 

 

ਇਸ ਸਬੰਧ ’ਚ ਪ੍ਰਕਿਰਿਆ ਗ੍ਰਹਿ ਸੁਰੱਖਿਆ ਮੰਤਰੀ ਸ਼ੁਰੂ ਕਰਨਗੇ, ਜੋ ਉਨ੍ਹਾਂ ਦੇਸ਼ਾਂ ਦੀ ਸ਼ਨਾਖ਼ਤ ਕਰਨਗੇ, ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਵਤਨਾਂ ਨੂੰ ਸੱਦਣ ਦੇ ਅਮਰੀਕਾ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ।

 

 

ਇਸ ਤੋਂ ਬਾਅਦ ਉਹ ਵਿਦੇਸ਼ ਮੰਤਰੀ ਨੂੰ ਅਧਿਸੂਚਿਤ ਕਰਨਗੇ। ਸ੍ਰੀ ਟਰੰਪ ਨੇ ਕਿਹਾ ਕਿ ਅਜਿਹੀ ਅਧਿਸੂਚਨਾ ਮਿਲਣ ਦੇ ਸੱਤ ਦਿਨਾਂ ਅੰਦਰ ਵਿਦੇਸ਼ ਮੰਤਰੀ ਅਜਿਹੇ ਦੇਸ਼ ’ਤੇ ਵੀਜ਼ਾ ਪਾਬੰਦੀ ਲਾਉਣਗੇ, ਜੋ ਆਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਸੱਦ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump banned Visa for citizens of many countries as they were not sending Americans