ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਜਲਵਾਯੂ ਬਦਲਾਅ ’ਤੇ ਭਾਰਤ, ਚੀਨ ਨੂੰ ਦਸਿਆ ਜ਼ਿੰਮੇਵਾਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਵਾਯੂ ਬਦਲਾਅ ’ਤੇ ਲੋੜੀਂਦੇ ਕਦਮ ਨਾ ਚੁੱਕੇ ਜਾਣ ਲਈ ਭਾਰਤ, ਚੀਨ ਤੇ ਰੂਸ ਨੂੰ ਜ਼ਿੰਮੇਵਾਰ ਦਸਿਆ ਹੈ। ਟਰੰਪ ਨੇ ਕਿਹਾ ਕਿ ਇਹ ਅਜਿਹੇ ਦੇਸ਼ ਹਨ ਜਿੱਥੇ ਸਾਹ ਤਕ ਨਹੀਂ ਲਿਆ ਜਾ ਸਕਦਾ।

 

ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਚ ਕੁਝ ਹੱਦ ਤਕ ਸਭ ਤੋਂ ਸਾਫ ਹਵਾ ਹੈ, ਇੰਗਲੈਂਡ ਦੀ ਯਾਤਰਾ ਦੇ ਆਖਰੀ ਗੇੜ ਚ ਬੁੱਧਵਾਰ ਨੂੰ ਆਇਰਲੈਂਡ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਆਖਰੀ ਬਿਆਨ ਚ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੌਸਮ ਚ ਫੇਰਬਦਲ ਹੋਇਆ ਹੈ ਤੇ ਅਜਿਹਾ ਲੱਗਦਾ ਹੈ ਕਿ ਇਹ ਦੋਨੋ ਪਾਸੇ ਬਦਲਿਆ ਹੈ।

 

ਟਰੰਪ ਨੇ ਬ੍ਰਿਟੇਨ ਦੇ ਆਈਟੀਵੀ ਚੈਨਲ ਨੂੰ ਕਿਹਾ, ਪ੍ਰਦੂਸ਼ਣ ਅਤੇ ਸਵੱਛਤਾ ਦੇ ਲਿਹਾਜ਼ ਤੋਂ ਚੀਨ, ਭਾਰਤ, ਰੂਸ ਅਤੇ ਕਈ ਹੋਰਨਾਂ ਦੇਸ਼ਾਂ ਦੀ ਹਵਾ ਬਹੁਤ ਚੰਗੀ ਨਹੀਂ ਹੈ। ਬਹੁਤ ਚੰਗਾ ਪਾਣੀ ਨਹੀਂ ਹੈ। ਉਹ ਜ਼ਿੰਮੇਦਾਰੀਆਂ ਨੂੰ ਪੂਰਾ ਨਹੀਂ ਕਰਦੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:trump-blames-india-china-for-not-doing-enough-on-climate-change