ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਵੱਲੀ ਗੱਲਬਾਤ ’ਚ ਟਰੰਪ ਨੇ PM ਮੋਦੀ ਨੂੰ ਕਿਹਾ ‘ਭਾਰਤ ਦਾ ਪਿਤਾਮਾ’

ਦੁਵੱਲੀ ਗੱਲਬਾਤ ’ਚ ਟਰੰਪ ਨੇ PM ਮੋਦੀ ਨੂੰ ਕਿਹਾ ‘ਭਾਰਤ ਦਾ ਪਿਤਾਮਾ’

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਤਵਾਦ ਨਾਲ ਨਿਪਟਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਸ੍ਰੀ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਮਿਲ ਕੇ ਇਸਲਾਮਿਕ ਅੱਤਵਾਦ ਨਾਲ ਨਿਪਟਣਗੇ।

 

 

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਆਈਐੱਸਆਈ ਦੀ ਤਰਫ਼ੋਂ ਅੱਤਵਾਦੀਆਂ ਨੂੰ ਸਿਖਲਾਈ ਦੇਣ ਦੀ ਗੱਲ ਮੰਨ ਲੈਣ ਦੇ ਸੁਆਲ ਉੱਤੇ ਸ੍ਰੀ ਟਰੰਪ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਸਭ ਨਾਲ ਨਿਪਟਦ ਦੇ ਸਮਰੱਥ ਹਨ ਤੇ ਉਹ ਇਸ ਦਾ ਹੱਲ ਜ਼ਰੂਰ ਲੱਭਣਗੇ। ਇਸ ਦੇ ਨਾਲ ਹੀ ਸ੍ਰੀ ਟਰੰਪ ਨੇ ਸ੍ਰੀ ਮੋਦੀ ਨੂੰ ‘ਭਾਰਤ ਦਾ ਪਿਤਾਮਾ’ (ਫ਼ਾਦਰ ਆੱਫ਼ ਇੰਡੀਆ) ਦੱਸਿਆ। ਦੋਵੇਂ ਆਗੂਆਂ ਵਿਚਾਲੇ ਚਾਰ ਮਹੀਨਿਆਂ ਅੰਦਰ ਇਹ ਚੌਥੀ ਮੁਲਾਕਾਤ ਸੀ।

 

 

ਸ੍ਰੀ ਟਰੰਪ ਨੇ ਸ੍ਰੀ ਮੋਦੀ ਦੀ ਤੁਲਨਾ ਅਮਰੀਕੀ ਰੌਕ–ਸਟਾਰ ਐਲਵਿਸ ਪ੍ਰੈਸਲੇ ਨਾਲ ਕੀਤੀ। ਸ੍ਰੀ ਟਰੰਪ ਨੇ ਕਿਹਾ ਕਿ ਐਲਵਿਸ ਪ੍ਰੈਸਲੇ ਜਿਵੇਂ ਅਮਰੀਕਾ ਵਿੱਚ ਹਰਮਨਪਿਆਰਾ ਰਿਹਾ ਹੈ, ਤਿਵੇਂ ਹੀ ਸ੍ਰੀ ਮੋਦੀ ਵੀ ਭਾਰਤ ’ਚ ਓਨੇ ਹੀ ਹਰਮਨਪਿਆਰੇ ਹਨ। ‘ਮੈਂ ਤਾਂ ਮੋਦੀ ਨੂੰ ‘ਫ਼ਾਦਰ ਆੱਫ਼ ਇੰਡੀਆ’ ਕਹਿੰਦਾ ਹਾਂ। ਮੋਦੀ ਤੇ ਭਾਰਤ ਮੈਨੂੰ ਬਹੁਤ ਪਸੰਦ ਹਨ।’

 

 

ਸੰਯੁਕਤ ਰਾਸ਼ਟਰ ਦੇ 74ਵੇਂ ਜਨਜਲ ਇਜਲਾਸ ਦੇ ਚੱਲਦਿਆਂ ਮੰਗਲਵਾਰ ਨੂੰ ਹੋਈ 40 ਮਿੰਟਾਂ ਦੀ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅੱਤਵਾਦ ਉੱਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਖੁੱਲ੍ਹ ਕੇ ਗੱਲਬਾਤ ਹੋਈ। ਅਮਰੀਕੀ ਸੂਬੇ ਟੈਕਸਾਸ ’ਚ ਹਿਊਸਟਨ ਵਿਖੇ ਅੱਤਵਾਦ ਉੱਤੇ ਮੋਦੀ ਨੇ ਸਖ਼ਤ ਤੇ ਸਪੱਸ਼ਟ ਸੰਦੇਸ਼ ਦਿੱਤਾ ਸੀ।

 

 

24 ਘੰਟੇ ਪਹਿਲਾਂ ਕਸ਼ਮੀਰ ਮੁੱਦੇ ਉੱਤੇ ਦੋ ਵਾਰ ਵਿਚੋਲਗੀ ਦੀ ਗੱਲ ਕਰਨ ਵਾਲੇ ਸ੍ਰੀ ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਇਮਰਾਨ ਖ਼ਾਨ ਕਸ਼ਮੀਰ ਬਾਰੇ ਕੁਝ ਕਰਦੇ ਹਨ, ਤਾਂ ਇਹ ਵਧੀਆ ਹੋਵੇਗਾ।

 

 

ਕੁੱਲ ਮਿਲਾ ਕੇ ਦੋਵੇਂ ਆਗੂਆਂ ਵਿਚਾਲੇ ਗੱਲਬਾਤ ਵਧੀਆ ਰਹੀ। ਦੋਵਾਂ ਨੇ ਵਪਾਰ ਸਮੇਤ ਆਪਸੀ ਸਬੰਧ ਹੋਰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump calls PM Modi as Father of India during bilateral talks