ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਬਦਲੇ ਸੁਰ, ਹੁਣ ਕਿਹਾ PM ਮੋਦੀ ਮਹਾਨ

ਟਰੰਪ ਨੇ ਬਦਲੇ ਸੁਰ, ਹੁਣ ਕਿਹਾ PM ਮੋਦੀ ਮਹਾਨ

ਭਾਰਤ ਵੱਲੋਂ ਹਾਈਡ੍ਰੋਕਸੀਕਲੋਰੋਕੁਈਨ ਦੀ ਬਰਾਮਦ ’ਤੇ ਮੋਹਰ ਲਾਉਂਦਿਆਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰ ਬਦਲ ਗਏ ਹਨ। ਸ੍ਰੀ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਮਹਾਨ ਹਨ, ਉਹ ਬਹੁਤ ਵਧੀਆ ਆਗੂ ਹਨ।

 

 

ਇੱਥੇ ਵਰਨਣਯੋਗ ਹੈ ਕਿ ਹਾਲੇ ਸਿਰਫ਼ ਇੱਕ ਦਿਨ ਪਹਿਲਾਂ ਜਦੋਂ ਭਾਰਤ ਨੇ ਕਿਹਾ ਸੀ ਕਿ ਹਾਲੇ ਉਹ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਆਪਣੇ 130 ਕਰੋੜ ਜਨਤਾ ਲਈ ਰੱਖਣਾ ਚਾਹੇਗਾ। ਤਦ ਜਵਾਬ 'ਚ ਸ੍ਰੀ ਟਰੰਪ ਨੇ ਕਿਹਾ ਸੀ ਕਿ ਜੇ ਭਾਰਤ ਨੇ ਦਵਾਈ ਨਾ ਭੇਜੀ, ਤਾਂ ਫਿਰ ਉਹ ਅਮਰੀਕਾ ਤੋਂ ਵੀ ਅਜਿਹੇ ਪ੍ਰਤੀਕਰਮ ਦੀ ਆਸ ਰੱਖੇ। ਪਰ ਹੁਣ ਜਦੋਂ ਭਾਰਤ ਨੇ ਦਵਾਈ ਭੇਜਣ ਦੀ ਗੱਲ ਆਖ ਦਿੱਤੀ ਹੈ, ਤਦ ਸ੍ਰੀ ਟਰੰਪ ਦੇ ਸੁਰ ਵੀ ਬਦਲ ਗਏ ਹਨ।

 

 

ਸ੍ਰੀ ਟਰੰਪ ਨੇ ਅਮਰੀਕੀ ਨਿਊਜ਼ ਚੈਨਲ ‘ਫ਼ੌਕਸ ਨਿਊਜ਼’ ਨਾਲ ਗੱਲਬਾਤ ਦੌਰਾਨ ਕਿਹਾ – ਨਰਿੰਦਰ ਮੋਦੀ ਨੇ ਹਾਈਡ੍ਰੋਕਸੀਕਲੋਰੋਕੁਈਨ ਦੇ ਮਾਮਲੇ ’ਚ ਸਾਡੀ ਮਦਦ ਕੀਤੀ ਹੈ, ਉਹ ਕਾਫ਼ੀ ਚੰਗੇ ਹਨ। ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਵਿਦੇਸ਼ ਤੋਂ ਕਈ ਦਵਾਈਆਂ ਮੰਗਵਾ ਰਹੇ ਹਾਂ। ਇਸ ਵਿੱਚ ਭਾਰਤ ’ਚ ਬਣਾਈ ਜਾਣ ਵਾਲੀ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਵੀ ਸ਼ਾਮਲ ਹੈ। ਇਸ ਨੂੰ ਲੈ ਕੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲ ਕੀਤੀ ਸੀ।

 

 

ਸ੍ਰਾ ਟਰੰਪ ਨੇ ਦੱਸਿਆ ਕਿ ਭਾਰਤ ਤੋਂ ਹਾਲੇ ਬਹੁਤ ਵਧੀਆ ਚੀਜ਼ਾਂ ਆਉਣੀਆਂ ਬਾਕੀ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਭਾਰਤ ਤੋਂ ਹਾਈਡ੍ਰੋਕਸੀਕਲੋਰੋਕੁਈਨ ਦੀਆਂ 2.90 ਕਰੋੜ ਡੋਜ਼ ਖ਼ਰੀਦੀਆਂ ਹਨ।

 

 

ਚੇਤੇ ਰਹੇ ਭਾਰਤ ’ਚ ਮਲੇਰੀਆ ਦੇ ਮਾਮਲੇ ਹਰ ਸਾਲ ਵੱਡੀ ਗਿਣਤੀ ’ਚ ਆਉਂਦੇ ਹਨ। ਇਹੋ ਕਾਰਨ ਹੈ ਕਿ ਭਾਰਤ ਇਸ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਦਵਾਈ ਇਯ ਵੇਲੇ ਐਂਟੀ–ਵਾਇਰਲ ਦੇ ਤੌਰ ’ਤੇ ਇਸਤੇਮਾਲ ਹੋ ਰਹੀ ਹੈ।

 

 

ਕੱਲ੍ਹ ਮੰਗਲਵਾਰ ਨੂੰ ਹੀ ਸਰਕਾਰ ਨੇ ਇਸ ਦਵਾਈ ਦੀ ਬਰਾਮਦ ਉੱਤੇ ਲੱਗੀ ਪਾਬੰਦੀ ਅੰਸ਼ਕ ਤੌਰ ’ਤੇ ਹਟਾਈ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਸਰਕਾਰ ਨੇ ਮਨੁੱਖੀ ਆਧਾਰ ਉੱਤੇ ਇਹ ਫ਼ੈਸਲਾ ਲਿਆ ਹੈ। ਇਹ ਦਵਾਈਆਂ ਉਨ੍ਹਾਂ ਦੇਸ਼ਾਂ ਨੂੰ ਭੇਜੀਆਂ ਜਾਣਗੀਆਂ, ਜਿਨ੍ਹਾਂ ਨੂੰ ਭਾਰਤ ਤੋਂ ਮਦਦ ਦੀ ਆਸ ਹੈ।

 

 

ਭਾਰਤ ਪਹਿਲਾਂ ਆਪਣੀ ਘਰੇਲੂ ਜ਼ਰੂਰਤ ਪੂਰੀ ਕਰੇਗਾ, ਉਸ ਤੋਂ ਬਾਅਦ ਹੀ ਇਹ ਦਵਾਈ ਹੋਰਨਾਂ ਦੇਸ਼ਾਂ ਨੂੰ ਭੇਜੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump changes tone now saying PM Modi GREAT