ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਸਾਊਦੀ ਕਰਾਊਨ ਪ੍ਰਿੰਸ ਨਾਲ ਤੇਲ ਬਾਜ਼ਾਰ ਦੀ ਸਥਿਤੀ ਬਾਰੇ ਕੀਤੀ ਚਰਚਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਗਲੋਬਲ ਖਣਿਜ ਤੇਲ ਦੀ ਮਾਰਕੀਟ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇੱਕ ਬਿਆਨ ਚ ਇਹ ਜਾਣਕਾਰੀ ਦਿੱਤੀ।

 

ਬਿਆਨ ਚ ਕਿਹਾ ਗਿਆ ਹੈ ਕਿ ਇਹ ਗੱਲਬਾਤ ਸੋਮਵਾਰ ਨੂੰ ਹੋਈ। ਇਸ ਗੱਲਬਾਤ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ। ਸਾਊਦੀ ਅਰਬ ਅਤੇ ਰੂਸ ਵਿਚਾਲੇ ਤੇਲ ਦੀਆਂ ਕੀਮਤਾਂ ਘਟਾਉਣ ਦੀ ਦੋੜ ਕਾਰਨ ਸੋਮਵਾਰ ਨੂੰ ਤੇਲ ਬਾਜ਼ਾਰ ਚ 30 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਗਿਰਾਵਟ ਆਈ।

 

ਮੰਗਲਵਾਰ ਨੂੰ ਤੇਲ ਮਾਰਕੀਟ ਆਪਣੇ ਪਿਛਲੇ ਬੰਦ ਦੇ ਮੁਕਾਬਲੇ 10 ਪ੍ਰਤੀਸ਼ਤ ਤੱਕ ਉਛਲ ਗਿਆ, ਇਸ ਕਾਰਨ ਗਲੋਬਲ ਸਟਾਕ ਮਾਰਕੀਟ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump discusses situation of oil market with Saudi Crown Prince