ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

F-16 ਉਤੇ ਅਮਰੀਕੀ ਮੀਡੀਆ ਰਿਪੋਰਟ ਨੂੰ ਟਰੰਪ ਸਰਕਾਰ ਨੇ ਕੀਤਾ ਖਾਰਜ

F-16 ਉਤੇ ਅਮਰੀਕੀ ਮੀਡੀਆ ਰਿਪੋਰਟ ਨੂੰ ਟਰੰਪ ਸਰਕਾਰ ਨੇ ਕੀਤਾ ਖਾਰਜ

ਅਮਰੀਕੀ ਸਰਕਾਰ ਨੇ ਵੀ ਐਫ–16 ਲੜਾਕੂ ਜਹਾਜ਼ ਉਤੇ ਆਈ ਅਮਰੀਕੀ ਮੀਡੀਆ ਨੂੰ ਖਾਰਜ ਕਰ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਦੇ ਰੱਖਿਆ ਵਿਭਾਗ ‘ਪੇਂਟਾਗਨ’ ਨੇ ਸ਼ਨੀਵਾਰ ਨੂੰ ਐਫ–16 ਵਿਵਾਦ ਤੋਂ ਖੁਦ ਨੂੰ ਅਲੱਗ ਕਰ ਲਿਆ। ਪੇਂਟਾਗਨ ਦੇ ਬੁਲਾਰੇ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਐਫ–16 ਲੜਾਕੂ ਜਹਾਜ਼ ਦੀ ਜਾਂਚ ਸਬੰਧੀ ਫੋਰਨ ਪਾਲਸੀ ਪੱਤਰਿਕਾ ਨੇ ਬਿਨਾਂ ਨਾਮ ਦੱਸੇ ਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਜਿਸ ਜਾਂਚ ਦਲ ਪਾਕਿਸਤਾਨ ਭੇਜੇ ਜਾਣ ਦੀ ਗੱਲ ਕਹੀ ਹੈ, ਉਨ੍ਹਾਂ ਦੇ ਵਿਭਾਗ ਕੋਲ ਕੋਈ ਜਾਣਕਾਰੀ ਹੈ।

 

ਪੇਂਟਾਗਨ ਦੇ ਬੁਲਾਰੇ ਨੇ ਕਿਹਾ ਕਿ ਇਹ ਨੀਤੀ ਦਾ ਮਾਮਲਾ ਹੈ ਇਸ ਲਈ ਦੋ ਸਰਕਾਰਾਂ ਵਿਚ ਦੇ ਕਿਸੇ ਸਮਝੌਤੇ ਜਾਂ ਅਮਰੀਕਾ ਵਿਚ ਤਿਆਰ ਹੋਏ ਕਿਸੇ ਹਥਿਆਰ ਦੀ ਮੇਟੀਨੈਂਸ ਸਬੰਧੀ ਉਹ ਕੋਈ ਜਨਤਕ ਟਿੱਪਣੀ ਨਹੀਂ ਦੇ ਸਕਦੇ। ਨਾਲ ਹੀ ਬੁਲਾਰੇ ਨੇ ਪਾਕਿਸਤਾਨ ਉਤੇ ਆਪਣੀ ਐਲਾਨੀ ਨੀਤੀ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਨਵਰੀ 2018 ਤੋਂ ਅਮਰੀਕਾ ਨੇ ਪਾਕਿਸਤਾਨ ਨੂੰ ਸੁਰੱਖਿਆ ਮਦਦ ਮੁਅੱਤਲ ਕਰ ਦਿੱਤੀ ਹੈ।


ਅਸਲ ਵਿਚ ਸ਼ੁੱਕਰਵਾਰ ਨੂੰ ਅਮਰੀਕਾ ਦੀ ਇਕ ਪੱਤਰਿਕਾ ‘ਫੌਰਨ ਪਾਲਿਸੀ’ ਵਿਚ ਇਕ ਰਿਪੋਰਟ ਪ੍ਰਕਾਸ਼ਤ ਹੋਈ ਸੀ, ਜਿਸ ਵਿਚ ਕਿਹਾ ਗਿਆ ਕਿ ਪਾਕਿਸਤਾਨ ਵਿਚ ਅਮਰੀਕੀ ਟੀਮ ਨੇ ਜਾਕੇ ਐਫ–16 ਜਹਜ਼ਾਂ ਦੀ ਜਾਂਚ ਕੀਤੀ ਅਤੇ ਉਹ ਸਾਰੇ ਸੁਰੱਖਿਅਤ ਮਿਲੇ ਹਨ। ਰਿਪੋਰਟ ਦੇ ਇਸ ਦਾਅਵੇ ਨੂੰ ਭਾਰਤੀ ਹਵਾਈ ਫੌਜ ਖਾਰਜ ਕਰ ਚੁੱਕੀ ਹੈ ਅਤੇ ਕਿਹਾ ਕਿ 27 ਫਰਵਰੀ ਨੂੰ ਹੋਈ ਡੌਗਫਾਈਟ ਦੌਰਾਨ ਉਸਨੇ ਪਾਕਿਸਤਾਨ ਦੇ ਐਫ–16 ਲੜਾਕੂ ਜਹਾਜ਼ ਨੂੰ ਡੇਗਿਆ ਸੀ।

 

ਰੱਖਿਆ ਮੰਤਰੀ ਨੇ ਅਮਰੀਕੀ ਪੱਤਰਿਕਾ ਦੀ ਰਿਪੋਰਟ ਖਾਰਜ ਕੀਤੀ

 

ਰੱਖਿਆ ਮੰਤਰੀ ਨਿਰਮਲਾ ਸੀਤਾਰਾਮਣ ਨੇ ਅਮਰੀਕੀ ਪੱਤਰਿਕਾ ‘ਫੌਰਨ ਪਾਲਿਸੀ’ ਵਿਚ ਹਾਲ ਵਿਚ ਹੀ ਪ੍ਰਕਾਸ਼ਤ ਐਫ–16 ਸਬੰਧੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਨੂੰ ਮਿਲੇ ਸਾਰੇ ਅਮਰੀਕਾ ਨਿਰਮਾਤਾ ਐਫ–16 ਯੁੱਧ ਜਹਾਜ਼ ਸੁਰੱਖਿਅਤ ਹਨ ਅਤੇ ਉਨ੍ਹਾਂ ਨਿਯਮਾਂ ਮੁਤਾਬਕ ਵਰਤੋਂ ਕੀਤੀ ਗਈ ਸੀ।

 

ਰੱਖਿਆ ਮੰਤਰੀ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਦੁਹਰਾਇਆ ਹੈ ਕਿ ਬਾਲਾਕੋਟ ਸਰਜੀਕਲ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਨੇ ਐਫ–16 ਜਹਾਜ਼ਾਂ ਦੀ ਵਰਤੋਂ ਕਰਕੇ ਭਾਰਤੀ ਫੌਜੀ ਟਿਕਾਣਿਆਂ ਉਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ।  ਨਾਲ ਹੀ ਉਨ੍ਹਾਂ ਸਲਾਹ ਦਿੱਤੀ ਹੈ ਕਿ ਰਿਪੋਰਟ ਲਿਖਣ ਵਾਲੀ ਪੱਤਰਕਾਰ ਅਤੇ ਪੱਤਰਿਕਾ ਨਾਲ ਜੁੜੇ ਹੋਰ ਲੋਕ ਇਸ ਸਬੰਧੀ ਭਾਰਤੀ ਹਵਾਈ ਫੌਜ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਤੇ ਤਕਨੀਕੀ ਸਬੂਤਾਂ ਦਾ ਅਧਿਐਨ ਕਰ ਸਕਦੇ ਹਨ।

 

‘ਇਲੈਕਟ੍ਰਾਨਿਕ ਦਸਤਖਤ’ ਨੂੰ ਜਹਾਜ਼ ਮਾਰ ਡੇਗਣ ਦਾ ਸਬੂਤ ਮੰਨ ਰਹੀ ਹੈ ਅਮਰੀਕੀ ਸਰਕਾਰ

 

ਅਮਰੀਕੀ ਸਰਕਾਰ ਦਾ ਰੁਖ ਭਾਰਤ ਦੇ ਅਨੁਰੂਪ ਹੈ ਕਿਉਂਕਿ ਉਹ ਲੜਾਕੂ ਜਹਾਜ਼ ਨੂੰ ਮਾਰ ਸੁੱਟਣ ਦੇ ਸਬੂਤ ਵਜੋਂ ਇਲੈਕਟ੍ਰਾਨਿਕ ਦਸਤਖਤ ਨੂੰ ਮਹੱਤਵ ਦੇ ਰਹੀ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਪ੍ਰੈਸ ਕਾਨਫਰੰਸ ਵਿਚ ਇਲੈਕ੍ਰਟਾਨਿਕ ਦਸਤਖਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਜਿਸ ਪਾਕਿਸਤਾਨੀ ਜਹਾਜ਼ ਦੇ ਇਲੈਕਟ੍ਰਾਨਿਕ ਦਸਤਖਤ ਨੂੰ ਆਪਣੇ ਰਡਾਰ ਉਤੇ ਦਰਜ ਕੀਤਾ ਸੀ, ਉਹ ਨਿਸ਼ਚਿਤ ਰੂਪ ਨਾਲ ਐਫ–16 ਸੀ। ਇਹ ਗੱਲ ਬਿਲਕੁਲ ਸਪੱਸ਼ਟ ਹੈ। ਜਹਾਜ਼ ਦੀ ਉਡਾਨ ਦੌਰਾਨ ਹੋਣ ਵਾਲੇ ਕੰਪਨ ਅਤੇ ਸੰਬਧਤ ਤਰੰਗਾਂ ਆਦਿ ਨਾਲ ਬਣਿਆ ਇਹ ਇਲੈਕਟ੍ਰਾਨਿਕ ਦਸਤਖਤ ਮਾਨਵ ਦਸਤਖਤ ਦੀ ਤਰ੍ਹਾਂ ਹੀ ਹਰੇਕ ਜਹਾਜ਼ ਲਈ ਅਲੱਗ ਅਲੱਗ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ 27 ਫਰਵਰੀ ਬਾਅਦ ਹਵਾਈ ਫੌਜ ਨੇ ਅਮਰਾਜ ਮਿਜ਼ਾਇਲ ਦੇ ਟੁਕੜੇ ਭਾਰਤੀ ਖੇਤਰ ਵਿਚ ਹੋਣ ਦੇ ਸਬੂਤ ਪੇਸ਼ ਕੀਤੇ ਸਨ। ਇਹ ਮਿਜ਼ਾਇਲ ਕੇਵਲ ਐਫ 16 ਜਹਾਜ਼ ਨਾਲ ਹੀ ਦਾਗੀ ਜਾਂਦੀ ਹੈ। ਜੇਕਰ ਪਾਕਿਸਤਾਨ ਨੇ ਇਸ ਜਹਾਜ਼ ਦੀ ਵਰਤੋਂ ਨਹੀਂ ਕੀਤੀ ਤਾਂ ਇਹ ਮਿਜ਼ਾਇਲ ਦੇ ਇਹ ਟੁਕੜੇ ਸਾਡੀ ਜ਼ਮੀਨ ਉਤੇ ਕਿਥੋਂ ਅਤੇ ਕਿਵੇਂ ਆਏ?

 

ਅਮਰੀਕੀ ਪੱਤਰਿਕਾ ਦਾ ਦਾਅਵਾ

 

ਪੱਤਰਿਕਾ ‘ਫੌਰਨ ਪਾਲਿਸੀ’ ਮੁਤਾਬਕ ਦੋ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਹਾਲ ਹੀ ਵਿਚ ਐਫ–16 ਜਹਾਜ਼ਾਂ ਦੀ ਜਾਂਚ ਕੀਤੀ ਹੈ ਅਤੇ ਉਹ ਸਾਰੇ ਸੁਰੱਖਿਅਤ ਮਿਲੇ। ਇਸ ਪੜਤਾਲ ਦੇ ਨਤੀਜੇ ਭਾਰਤੀ ਹਵਾਈ ਫੌਜ ਦੇ ਉਸ ਦਾਅਵੇ ਤੋਂ ਉਲਟ  ਹਨ, ਜਿਨ੍ਹਾਂ  ਕਿਹਾ ਸੀ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਜਹਾਜ਼ ਡੇਗਣ ਤੋਂ ਪਹਿਲਾਂ ਇਕ ਪਾਕਿਸਤਾਨੀ ਐਫ–16 ਜਹਾਜ਼ ਮਾਰ ਸੁੱਟਿਆ ਸੀ।

 

ਪਾਕਿਸਤਾਨ ਮਿਜ਼ਾਇਲ ਨਾਲ ਖੁਦ ਅਭਿਨੰਦਨ ਦਾ ਲੜਾਕੂ ਜਹਾਜ਼ ਨਸ਼ਟ ਹੋ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਫੌਰਨ ਪਾਲਿਸੀ ਨੂੰ ਦੱਸਿਆ ਕਿ ਦੋਵੇਂ ਦੇਸ਼ਾਂ ਵਿਚ ਹਾਲੀਆ ਵਿਵਾਦ ਦੇ ਕਾਰਨ ਕੁਝ ਜਹਾਜ਼ਾਂ ਨੂੰ ਤੁਰੰਤ ਜਾਂਚ ਲਈ ਉਪਲੱਬਧ ਨਹੀਂ ਕਰਵਾਇਆ ਗਿਆ ਸੀ, ਇਸ ਲਈ ਗਿਣਤੀ ਕਰਨ ਵਿਚ ਕੁਝ ਹਫਤੇ ਲਗ ਗਏ।

 

ਪਾਕਿਸਤਾਨ ਦੀ ਪ੍ਰਤੀਕਿਰਿਆ

 

ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੇ ਨੁਕਸਾਨ ਬਾਰੇ ਸੱਚਾਈ ਦੱਸੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump government rejects US media report on F-16 fighter plane