ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਵੱਲੋਂ ਅਨੁਰਾਗ ਸਿੰਘਲ ਫ਼ਲੋਰਿਡਾ ਅਦਾਲਤ ਦੇ ਜੱਜ ਨਾਮਜ਼ਦ

ਟਰੰਪ ਵੱਲੋਂ ਅਨੁਰਾਗ ਸਿੰਘਲ ਫ਼ਲੋਰਿਡਾ ਅਦਾਲਤ ਦੇ ਜੱਜ ਨਾਮਜ਼ਦ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਭਾਰਤੀ–ਅਮਰੀਕੀ ਅਨੁਰਾਗ ਸਿੰਘਲ ਨੂੰ ਫ਼ਲੋਰਿਡਾ ਵਿੱਚ ਸੰਘੀ ਅਦਾਲਤ ਦਾ ਜੱਜ ਨਾਮਜ਼ਦ ਕੀਤਾ ਹੈ। ਸ੍ਰੀ ਅਨੁਰਾਗ ਸਿੰਘਲ ਉਨ੍ਹਾਂ 17 ਜੱਜਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਨਾਂਅ ਵ੍ਹਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਹਨ। ਜੇ ਉਨ੍ਹਾਂ ਦੇ ਨਾਂਵਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਹ ਜੇਮਸ ਆਈ. ਕੋਹਨ ਦੀ ਥਾਂ ਲੈਣਗੇ।

 

 

ਸ੍ਰੀ ਸਿੰਘਲ ਫ਼ਲੋਰਿਡਾ ’ਚ ਇਸ ਅਹੁਦੇ ਲਈ ਨਾਮਜ਼ਦ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਹਨ। ਉਨ੍ਹਾਂ ਦੇ ਨਾਂਅ ਉੱਤੇ ਸਹਿਮਤੀ ਲਈ ਸੈਨੇਟ ਦੀ ਨਿਆਂਇਕ ਕਮੇਟੀ ਵਿੱਚ ਭਲਕੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ।

 

 

ਸ੍ਰੀ ਸਿੰਘਲ ਇਸ ਵੇਲੇ ਫ਼ਲੋਰਿਡਾ ਦੀ 17ਵੀਂ ਸਰਕਟ ਕੋਰਟ ਵਿੱਚ ਨਿਯੁਕਤ ਹਨ। ਉਹ ਇਸ ਅਹੁਦੇ ਉੱਤੇ ਸਾਲ 2011 ਤੋਂ ਹਨ।

 

 

ਰਾਈਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਸ੍ਰੀ ਅਨੁਰਾਗ ਸਿੰਘਲ ਨੇ ਵੇਕ ਫ਼ਾਰੈਸਟ ਯੂਨੀਵਰਸਿਟੀ ਸਕੂਲ ਆੱਫ਼ ਲਾੱਅ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਦੇ ਮਾਪੇ 1960 ’ਚ ਭਾਰਤ ਤੋਂ ਅਮਰੀਕਾ ਆਏ ਸਨ।

 

 

ਉਨ੍ਹਾਂ ਦੇ ਪਿਤਾ ਅਲੀਗੜ੍ਹ (ਉੱਤਰ ਪ੍ਰਦੇਸ਼) ਤੋਂ ਹਨ ਤੇ ਐਕਸਾੱਨ ਵਿੱਚ ਇੱਕ ਖੋਜੀ ਵਿਗਿਆਨੀ ਹਨ। ਉਨ੍ਹਾਂ ਦੀ ਮਾਂ ਦੇਹਰਾਦੂਨ ਤੋਂ ਹੈ।

 

 

‘ਇੰਡੀਆ ਵੈਸਟ’ ਅਖ਼ਬਾਰ ਮੁਤਾਬਕ ਸ੍ਰੀ ਸਿੰਘਲ ਨੂੰ ਬਹੁ–ਚਰਚਿਤ ਐਲੀਨ ਵੁਓਰਨੋਸ ਮਾਮਲੇ ਦੀ ਪੈਰਵਾਈ ਕਰਨ ਲਈ ਜਾਣਿਆ ਜਾਂਦਾ ਹੈ। ਐਲੀਨ ਇੱਕ ਸੀਰੀਅਲ ਕਿਲਰ ਸੀ ਤੇ ਉਸ ਨੇ ਫ਼ਲੋਰਿਡਾ ਵਿੱਚ ਇੱਕ ਤੋਂ ਬਾਅਦ ਇੱਕ ਕਰ ਕੇ ਕੁੱਲ ਵਿਅਕਤੀਆਂ ਦਾ ਕਤਲ ਕੀਤਾ ਸੀ।

 

 

ਸ੍ਰੀ ਅਨੁਰਾਗ ਸਿੰਘਲ ਨੇ ਸੁਣਵਾਈ ਦੌਰਾਨ ਪਹਿਲਾਂ ਐਲੀਨ ਦੀ ਪੈਰਵਾਈ ਨਹੀਂ ਕੀਤੀ ਪਰ ਜਦੋਂ ਮੁਲਜ਼ਮ ਨੇ ਜੇਲ੍ਹ ਦੇ ਸੁਰੱਖਿਆ ਗਾਰਡਾਂ ਉੱਤੇ ਗੰਭੀਰ ਇਲਜ਼ਾਮ ਲਈ; ਤਦ ਉਨ੍ਹਾਂ ਉਸ ਲਈ ਮੁਕੱਦਮਾ ਲੜਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump nominates Anurag Singhal as Florida court s judge