ਅਗਲੀ ਕਹਾਣੀ

ਟਰੰਪ ਨੇ ਪ੍ਰੋ. ਆਦਿੱਤਿਆ ਨੂੰ ਸੌਂਪੀ ਇਹ ਵੱਡੀ ਜਿ਼ੰਮੇਵਾਰੀ

ਪ੍ਰੋਫ਼ੈਸਰ ਆਦਿੱਤਿਆ ਬਾਮਜ਼ਈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਪ੍ਰੋਫ਼ੈਸਰ ਆਦਿੱਤਿਆ ਬਾਮਜ਼ਈ ਨੂੰ ‘ਪ੍ਰਾਈਵੇਸੀ ਅਤੇ ਸਿਵਲ ਲਿਬਰਟੀਜ਼` (ਭੇਤਦਾਰੀ ਤੇ ਸ਼ਹਿਰੀ ਆਜ਼ਾਦੀਆਂ ਬਾਰੇ) ਏਜੰਸੀ ਦੀ ਜਿ਼ੰਮੇਵਾਰੀ ਸੌਂਪੀ ਹੈ। ਸ੍ਰੀ ਆਦਿੱਤਿਆ ਕਾਨੂੰਨ ਵਿਸ਼ੇਸ਼ ਦੇ ਪ੍ਰੋਫ਼ੈਸਰ ਹਨ ਅਤੇ ਉਹ ਕਾਨੂੰਨੀ ਮਾਮਲਿਆਂ ਦੇ ਪੂਰੇ ਮਾਹਿਰ ਹਨ। ਇਹ ਇੱਕ ਆਜ਼ਾਦ ਤੇ ਖ਼ੁਦਮੁਖ਼ਤਿਆਰ ਏਜੰਸੀ ਹੈ, ਜਿਸ ਦੀ ਜਿ਼ੰਮੇਵਾਰੀ ਪ੍ਰੋ. ਆਦਿੱਤਿਆ ਨੂੰ ਸੌਂਪੀ ਗਈ ਹੈ; ਇੰਝ ਇਹ ਆਪਣੇ-ਆਪ `ਚ ਹੀ ਇੱਕ ਬਹੁਤ ਵੱਡਾ ਅਹੁਦਾ ਹੈ।


ਸ੍ਰੀ ਆਦਿੱਤਿਆ ਇਸ ਵੇਲੇ ਯੂਨੀਵਰਸਿਟੀ ਆਫ਼ ਵਰਜੀਨੀਆ`ਜ਼ ਸਕੂਲ ਆਫ਼ ਲਾਅ `ਚ ਇਸ ਵੇਲੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਇਸ ਅਹੁਦੇ `ਤੇ 29 ਜਨਵਰੀ, 2020 ਤੱਕ ਕੰਮ ਕਰਨਾ ਸੀ ਪਰ ਹੁਣ ਉਹ ਇਸੇ ਤਰੀਕ ਤੱਕ ਪ੍ਰਾਈਵੇਸੀ ਤੇ ਸਿਵਲ ਲਿਬਰਟੀਜ਼ ਏਜੰਸੀ ਦੀ ਜਿ਼ੰਮੇਵਾਰੀ ਸੰਭਾਲਣਗੇ। ਇਹ ਏਜੰਸੀ ਦੇਸ਼ ਨੂੰ ਦਹਿਸ਼ਤਗਰਦੀ ਤੋਂ ਵੀ ਸੁਰੱਖਿਅਤ ਰੱਖਦੀ ਹੈ ਤੇ ਆਮ ਨਾਗਰਿਕਾਂ ਦੀ ਭੇਤਦਾਰੀ ਤੇ ਸ਼ਹਿਰੀ ਆਜ਼ਾਦੀਆਂ ਦਾ ਵੀ ਪੂਰਾ ਖਿ਼ਆਲ ਰੱਖਦੀ ਹੈ।


ਪ੍ਰੋ. ਆਦਿੱਤਿਆ ਬਾਮਜ਼ਈ ਯੂਨੀਵਰਸਿਟੀ `ਚ ਸਿਵਲ ਕਾਨੂੰਨੀ ਕਾਰਜ-ਵਿਧੀ, ਪ੍ਰਸ਼ਾਸਕੀ ਕਾਨੂੰਨੀ, ਕੇਂਦਰੀ ਭਾਵ ਸੰਘੀ ਅਦਾਲਤਾਂ, ਰਾਸ਼ਟਰੀ ਸੁਰੱਖਿਆ ਬਾਰੇ ਕਾਨੂੰਨ ਤੇ ਕੰਪਿਊਟਰ-ਅਪਰਾਧਾਂ ਬਾਰੇ ਪੜ੍ਹਾਉਂਦੇ ਰਹੇ ਹਨ। ਉਹ ਜੂਨ 2016 `ਚ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ `ਚ ਐਸੋਸੀਏਟ ਪ੍ਰੋਫ਼ੈਸਰ ਨਿਯੁਕਤ ਹੋਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump Nominates Prof Aditya Bamzai for bigger job