ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ਹੁਕਮ, ਖਾੜੀ ਖੇਤਰ ’ਚ ਤਾਇਨਾਤ ਹੋਣਗੇ ਵਧੇਰੇ ਫ਼ੌਜੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਗੰਭੀਰ ਖਤਰੇ ਦੇ ਮੱਦੇਨਜ਼ਰ ਪੱਛਮੀ ਏਸ਼ੀਆਈ ਖੇਤਰ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਹਨ।

 

ਟਰੰਪ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਈਰਾਨ ਖੇਤਰ ਵਿੱਚ ਸੁਰੱਖਿਆ ਨੂੰ ਵੱਡਾ ਖਤਰਾ ਹੈ। ਉਸਨੇ ਪੱਤਰ ਵਿੱਚ ਸਾਊਦੀ ਅਰਬ ਵਿੱਚ ਤੇਲ ਪਲਾਂਟਾਂ ਉੱਤੇ ਹਮਲਿਆਂ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ ਭੇਜਣ ਲਈ ਵਾਧੂ ਬਲਾਂ ਚ ਰਾਡਾਰ ਅਤੇ ਮਿਜ਼ਾਈਲ ਪ੍ਰਣਾਲੀ, ਇਕ ਹਵਾਈ ਮੁਹਿੰਮ ਵਿੰਗ ਅਤੇ ਦੋ ਲੜਾਕੂ ਸਕੁਐਡਰ ਸ਼ਾਮਲ ਹਨ।

 

ਇਸ ਆਦੇਸ਼ ਦੇ ਬਾਅਦ ਖੇਤਰ ਚ ਅਮਰੀਕੀ ਹਥਿਆਰਬੰਦ ਸੈਨਾਵਾਂ ਦੀ ਕੁੱਲ ਸੰਖਿਆ 3000 ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਇਕ ਵਾਧੂ ਪਹਿਲੀ ਡਿਵੀਜ਼ਨ ਆ ਗਈ ਹੈ ਜਦੋਂਕਿ ਬਾਕੀ ਫੋਰਸ ਆਉਣ ਵਾਲੇ ਹਫ਼ਤਿਆਂ ਚ ਉਥੇ ਚਲੇ ਜਾਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump orders for deployment of more troops in the Bay Area