ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦਾ ਸਾਬਕਾ ਭਾਰਤੀ ਪਾਰਟਨਰ ਅਮਰੀਕੀ ਹਵਾਈ ਅੱਡੇ ’ਤੇ ਚੋਰੀ ਕਰਦਾ ਕਾਬੂ

ਟਰੰਪ ਦਾ ਸਾਬਕਾ ਭਾਰਤੀ ਪਾਰਟਨਰ ਅਮਰੀਕੀ ਹਵਾਈ ਅੱਡੇ ’ਤੇ ਚੋਰੀ ਕਰਦਾ ਕਾਬੂ

ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੇ ਪਹਿਲਾਂ ਪਾਰਟਨਰ (ਭਾਈਵਾਲ) ਰਹਿ ਚੁੱਕੇ ਭਾਰਤੀ ਮੂਲ ਦੇ ਦਿਨੇਸ਼ ਚਾਵਲਾ ਨੂੰ ਅਮਰੀਕਾ ਦੇ ਇੱਕ ਹਵਾਈ ਅੱਡੇ ਉੱਤੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿਨੇਸ਼ ਚਾਵਲਾ ਦੀ ਪਹਿਲਾਂ ਸ੍ਰੀ ਟਰੰਪ ਦੇ ਪਰਿਵਾਰ ਦੇ ਚਾਰ ਹੋਟਲਾਂ ਵਿੱਚ ਭਾਈਵਾਲ਼ੀ ਰਹੀ ਹੈ।

 

 

ਸ੍ਰੀ ਦਿਨੇਸ਼ ਚਾਵਲਾ ਦੇ ਆਪਣੇ ਖ਼ੁਦ ਦੇ ਹੋਟਲ ਹਨ ਤੇ ਉਹ ਚਾਵਲਾ ਹੋਟਲਜ਼ ਦੇ ਸੀਈਓ ਹਨ। ਅਮਰੀਕੀ ਸੂਬੇ ਟੇਨੈਸੀ ਦੇ ਸ਼ਹਿਰ ਮੇਮਫਿਸ ਸਥਿਤ ਕੌਮਾਂਤਰੀ ਹਵਾਈ ਅੱਡੇ ਉੱਤੇ ਸ੍ਰੀ ਚਾਵਲਾ ਨੂੰ ਕਥਿਤ ਤੌਰ ’ਤੇ ਕੁਝ ਸਾਮਾਨ ਚੋਰੀ ਕਰਦਿਆਂ ਤੱਕਿਆ ਗਿਆ ਹੈ।

 

 

ਪੁਲਿਸ ਮੁਤਾਬਕ ਸ੍ਰੀ ਚਾਵਲਾ ਨੇ ਪਹਿਲਾਂ ਚੋਰੀ ਕੀਤਾ ਸੂਟਕੇਸ ਆਪਣੀ ਕਾਰ ਵਿੱਚ ਰੱਖਿਆ ਤੇ ਫਿਰ ਵਾਪਸ ਉਡਾਣ ਫੜਨ ਲਈ ਹਵਾਈ ਅੱਡੇ ਉੱਤੇ ਚਲੇ ਗਏ।

 

 

ਹਵਾਈ ਅੱਡਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਦੀ ਤਲਾਸ਼ੀ ਲਈ ਤੇ ਸੂਟਕੇਸ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਇੱਕ ਹੋਰ ਸਾਮਾਨ ਵੀ ਕਾਰ ਵਿੱਚੋਂ ਬਰਾਮਦ ਕੀਤਾ ਗਿਆ ਹੈ; ਜਿਹੜਾ ਲਗਭਗ ਇੱਕ ਮਹੀਨਾ ਪਹਿਲਾਂ ਇਸੇ ਹਵਾਈ ਅੱਡੇ ’ਤੋਂ ਗੁੰਮ ਹੋਇਆ ਸੀ। ਇਸ ਬਾਰੇ ਰਿਪੋਰਟ ਹੁਣ ‘ਦਿ ਨਿਊ ਯਾਰਕ ਟਾਈਮਜ਼’ ਨੇ ਪ੍ਰਕਾਸ਼ਿਤ ਕੀਤੀ ਹੈ।

 

 

ਸ੍ਰੀ ਚਾਵਲਾ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਮੇਮਫ਼ਿਸ ਪਰਤੇ ਤੇ ਉਨ੍ਹਾਂ ਇਹ ਕਬੂਲ ਵੀ ਕਰ ਲਿਆ ਕਿ ਉਨ੍ਹਾਂ ਦੋ ਬੈਗ ਚੋਰੀ ਕੀਤੇ ਸਨ; ਜਿਨ੍ਹਾਂ ਦੀ ਕੀਮਤ 4,000 ਅਮਰੀਕੀ ਡਾਲਰ ਦੇ ਲਗਭਗ ਹੈ।

 

 

ਸ੍ਰੀ ਚਾਵਲਾ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਮਾਨ ਚੋਰੀ ਕਰਨਾ ਗ਼ਲਤ ਗੱਲ ਹੈ ਪਰ ਇੰਝ ਕਰਨ ਵਿੱਚ ਉਨ੍ਹਾਂ ਨੂੰ ਮਜ਼ਾ ਵੀ ਆਉਂਦਾ ਹੈ ਤੇ ਸਰੀਰ ਵਿੱਚ ਇੱਕ ਨਵੀਂ ਉਤੇਜਨਾ ਪੈਦਾ ਹੁੰਦੀ ਹੈ।

 

 

ਸ੍ਰੀ ਚਾਵਲਾ ਆਪਣੇ ਭਰਾ ਸੁਰੇਸ਼ ਚਾਵਲਾ ਨਾਲ ਮਿਲ ਕੇ ਚਾਵਲਾ ਹੋਟਲਜ਼ ਦੀ ਇੱਕ ਲੜੀ ਚਲਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump s former Indian Partner Arrested while stealing luggage