ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਲਟਾ ਪੈ ਗਿਆ ਟਰੰਪ ਦਾ ਦਾਅ, ਈਰਾਨ ਨਾਲ ਜੁੜੇ ਹੋਰ ਇਸਲਾਮਿਕ ਦੇਸ਼

ਉਲਟਾ ਪੈ ਗਿਆ ਟਰੰਪ ਦਾ ਦਾਅ, ਈਰਾਨ ਨਾਲ ਜੁੜੇ ਹੋਰ ਇਸਲਾਮਿਕ ਦੇਸ਼

ਅਮਰੀਕਾ ਨੇ ਪੱਛਮੀ ਏਸ਼ੀਆ ’ਚ ਈਰਾਨ ਦਾ ਪ੍ਰਭਾਵ ਘਟਾਉਣ ਦੇ ਮੰਤਵ ਨਾਲ ਜਨਰਲ ਕਾਸਿਮ ਸੁਲੇਮਾਨੀ ਦਾ ਕਤਲ ਕੀਤਾ ਪਰ ਮਾਹਿਰਾਂ ਮੁਤਾਬਕ ਇਸਲਾਮਿਕ ਗਣਰਾਜ ਈਰਾਨ ਦੇ ਸਹਿਯੋਗੀ ਹੁਣ ਇਸ ਘਟਨਾ ਤੋਂ ਬਾਅਦ ਇੱਕਜੁਟ ਹੋ ਗਏ ਹਨ।

 

 

ਈਰਾਨ ਦੇ ਰੈਵੋਲਿਯੂਸ਼ਨਰੀ ਗਾਰਡਜ਼ ਕਵੈਡਜ਼ ਫ਼ੋਰਸ ਦੇ ਮੁਖੀ ਵਜੋਂ ਸੁਲੇਮਾਨੀ, ਲੈਬਨਨ ਤੇ ਇਰਾਕ ਤੋਂ ਸੀਰੀਆ ਤੇ ਯਮਨ ਤੱਕ ਖੇਤਰੀ ਸੱਤਾ ਸੰਘਰਸ਼ਾਂ ਵਿੱਚ ਤਹਿਰਾਨ ਦੇ ਦਖ਼ਲ ਵਜੋਂ ਵੇਖਦੇ ਸਨ।

 

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਸ ਸੀ ਕਿ ਡ੍ਰੋਨ ਹਮਲੇ ’ਚ ਸੁਲੇਮਾਨੀ ਦੇ ਮਾਰੇ ਜਾਣ ਨਾਲ ਈਰਾਨ ਤੇ ਉਸ ਦੇ ਪ੍ਰਤੀਨਿਧਾਂ ਦੇ ਨੈੱਟਵਰਕ ਨੂੰ ਝਟਕਾ ਲੱਗੇਗਾ ਪਰ ਉਸ ਦੀ ਇਹ ਯੋਜਨਾ ਉਸ ਉੱਤੇ ਭਾਰੀ ਪੈਂਦੀ ਦਿਸ ਰਹੀ ਹੈ ਕਿਉਂਕਿ ਹੁਣ ਈਰਾਨ ਦੇ ਸਮਰਥਕ ਇੱਕਜੁਟ ਹੋ ਗਏ ਹਨ।

 

 

ਇਸਲਾਮਿਕ ਅੰਦੋਲਨਾਂ ਨੂੰ ਸਮਝਣ ਵਾਲੇ ਲੈਬਨਾਨ ਦੇ ਮਾਹਿਰ ਕਾਸਿਮ ਕਾਸਿਰ ਨੇ ਕਿਹਾ ਕਿ ਹਮਲੇ ਨੇ ਇੱਕ–ਦੂਜੇ ਦੀਆਂ ਵਿਰੋਧੀ ਤਾਕਤਾਂ ਨੂੰ ਵੀ ਇੱਕਜੁਟ ਕਰ ਦਿੱਤਾ ਹੈ ਤੇ ਅਮਰੀਕਾ ਨਾਲ ਨਿਪਟਣ ਨੂੰ ਤਰਜੀਹ ਬਣਾ ਦਿੱਤਾ ਹੈ।

 

 

ਕਾਸਿਰ ਨੇ ਕਿਹਾ ਕਿ ਸੁਲੇਮਾਨੀ ਦਾ ਕਤਲ ਇੱਕ ਰਣਨੀਤਕ ਗ਼ਲਤੀ ਸੀ ਤੇ ਇਸ ਉੱਤੇ ਪ੍ਰਤੀਕਰਮ ਇਕੱਲੇ ਇਰਾਕ ਤੋਂ ਹੀ ਨਹੀਂ, ਸਗੋਂ ਸਮੁੱਚੇ ਖੇਤਰ ਤੋਂ ਮਿਲੇਗਾ। ਇਰਾਕ ਵਿੱਚ ਅਮਰੀਕਾ ਦੇ ਕੱਟੜ ਵਿਰੋਧੀ ਹਥਿਆਰਬੰਦ ਧੜੇ ਕਤਾਏਬ ਹਿਜ਼ਬੁੱਲ੍ਹਾ ਨੇ ਕਿਹਾ ਕਿ ਇਹ ਹਮਲਾ ਇਸ ਖੇਤਰ ਵਿੱਚ ਅਮਰੀਕੀ ਮੌਜੂਦਗੀ ਖ਼ਤਮ ਹੋਣ ਦੀ ਸ਼ੁਰੂਆਤ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump s tactics failed as Islamic Countries now supporting Iran