ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੀ20 ਸਿਖਰ ਸੰਮੇਲਨ ਚ ਲੰਬੇ ਸਮੇਂ ਮਗਰੋਂ ਆਪਣੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰਦੇ ਸਮੇਂ ਕੁਝ ਮਜ਼ਾਕੀਆ ਅੰਦਾਜ਼ ਚ ਨਜ਼ਰ ਆਏ।
ਇਕ ਪੱਤਰਕਾਰ ਨੇ ਪੁੱਛਿਆ ਕਿ ਕੀ ਰਾਸ਼ਟਰਪਤੀ ਟਰੰਪ, ਪੁਤਿਨ ਤੋਂ 2020 ਚੋਣਾਂ ਚ ਦਖਲਅੰਦਾਜੀ ਨਾ ਕਰਨ ਨੂੰ ਕਹਿਣਗੇ। ਰੂਸ ਨੂੰ ਅਗਲੀਆਂ ਚੋਣਾਂ ਚ ਦਖਲਅੰਦਾਜੀ ਨਾ ਕਰਨ ਨੂੰ ਲੈ ਕੇ ਅਪੀਲ ਕਰਨ ਦੇ ਸਵਾਲ ਤੇ ਟਰੰਪ ਨੇ ਹਸਦਿਆਂ ਪੁਤਿਨ ਨੂੰ ਕਿਹਾ, ਬਿਲਕੁਲ ਮੈਂ ਕਹਾਂਗ, ਕ੍ਰਿਪਾ, ਚੋਣਾਂ ਚ ਦਖਲਅੰਦਾਜੀ ਨਾ ਕਰਿਓ।
ਹੈਲਿੰਸਕੀ ਚ ਲਗਭਗ ਇਕ ਸਾਲ ਪਹਿਲਾਂ ਦੋਨਾਂ ਆਗੂਆਂ ਵਿਚਾਲੇ ਆਖਰੀ ਮੁਲਾਕਤਾ ਹੋਈ ਸੀ। ਦੋਨਾਂ ਆਗੂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਵਿਸ਼ੇਸ਼ ਵਕੀਲ 2016 ਅਮਰੀਕੀ ਰਾਸ਼ਟਰਪਤੀ ਚੋਣਾਂ ਚ ਵਿਸ਼ਵ ਪੱਧਰ ਤੇ ਰੂਸੀ ਦਖਲਅੰਦਾਜੀ ਦੇ ਠੋਸ ਸਬੂਤ ਮਿਲਣ ਦੇ ਬਾਅਦ ਦੋਨਾਂ ਦੀ ਇਹ ਪਹਿਲੀ ਮੁਲਾਕਾਤ ਹੈ।
.