ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ, ਇਰਾਨ, ਰੂਸ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਕਦੇ ਨਾ ਕਦੇ ਅਫਗਾਨਿਸਤਾਨ ਵਿਚ ਅੱਤਵਾਦੀਆਂ ਨਾਲ ਲੜਨਾ ਪਵੇਗਾ। ਟਰੰਪ ਨੇ ਕਿਹਾ ਕਿ ਕੇਵਲ ਅਮਰੀਕਾ ਹੀ ਕਰੀਬ ਸੱਤ ਹਜ਼ਾਰ ਮੀਲ ਦੂਰ ਅੱਤਵਾਦ ਨਾਲ ਲੜਨ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੋਰ ਦੇਸ਼ ਫਿਲਹਾਲ ਅਫਗਾਨਿਸਤਾਨ ਵਿਚ ਅੱਤਵਾਦੀਆਂ ਖਿਲਾਫ ਬਹੁਤ ਘੱਟ ਯਤਨ ਕਰ ਰਹੇ ਹਨ। ਅਫਗਾਨਿਸਤਾਨ ਵਿਚ ਆਈਐਸਆਈਐਸ ਦੇ ਫਿਰ ਤੋਂ ਉਭਰਨ ਦੇ ਸਵਾਲ ਉਤੇ ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਕਦੇ ਨਾ ਕਦੇ ਰੂਸ, ਇਰਾਨ, ਇਰਾਕ, ਤੁਰਕੀ ਨੂੰ ਆਪਣੀ ਲੜਾਈ ਲੜਨੀ ਹੋਵੇਗੀ। ਅਸੀਂ ਪੂਰੀ ਤਰ੍ਹਾਂ ਨਾਲ ਖਿਲਾਫਤ ਨੂੰ ਖਤਮ ਕਰ ਦਿੱਤਾ ਹੈ।
ਮੈਂ ਇਹ ਰਿਕਾਰਡ ਸਮੇਂ ਵਿਚ ਕਿਹਾ ਹੈ, ਪ੍ਰੰਤੂ ਇਹ ਸਾਰੇ ਹੋਰ ਦੇਸ਼ ਜਿੱਥੇ ਆਈਐਸਆਈਐਸ ਉਭਰ ਰਿਹਾ ਹੈ, ਕਦੇ ਨਾ ਕਦੇ ਉਸ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਦੇਸ਼ਾਂ ਨੁੰ ਉਨ੍ਹਾਂ ਨਾਲ ਲੜਨਾ ਹੋਵੇਗਾ, ਕਿਉਂਕਿ ਕੀ ਅਸੀਂ ਹੋਰ 19 ਸਾਲ ਉਥੇ ਰੁਕਣਾ ਚਾਹੁੰਦੇ ਹਾਂ? ਮੈਂ ਸਮਝਦਾ ਹਾਂ ਕਿ ਅਜਿਹਾ ਹੈ।