ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦ ਉਤੇ ਜਾ ਰਹੇ ਹਾਂ, ਇਹ ਕਹਿਣਾ ਬੰਦ ਕਰੇ ਨਾਸਾ : ਟਰੰਪ

ਚੰਦ ਉਤੇ ਜਾ ਰਹੇ ਹਾਂ, ਇਹ ਕਹਿਣਾ ਬੰਦ ਕਰੇ ਨਾਸਾ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਕਿ ਨਾਸ਼ਾ ਨੂੰ ਇਹ ਕਹਿਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਉਹ (ਨਾਸਾ) ਚੰਦ ਉਤੇ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਤੋਂ ਉਨ੍ਹਾਂ ਦੇ ਪ੍ਰਸ਼ਾਸਨ ਨੇ 2024 ਤੱਕ ਚੰਦ ਉਤੇ ਦੁਬਾਰਾ ਉਤਰਨ ਦਾ ਟੀਚਾ ਤਿਆਰ ਕੀਤਾ ਹੈ, ਉਦੋਂ ਤੋਂ ਇਸ ਕਾਰਨ ਭਰਮ ਪੈਦਾ ਹੋ ਗਿਆ ਹੈ।

 

ਯੂਰੋਪ ਦੀ ਯਾਤਰਾ ਤੋਂ ਵਾਪਸ ਆਉਣ ਬਾਅਦ ‘ਏਅਰ ਫੋਰਸ ਵਨ ਤੋਂ ਟਰੰਪ ਨੇ ਟਵੀਟ ਕੀਤਾ, ‘ਅਸੀਂ ਇਸ ਉਤੇ ਪੈਸਾ ਖਰਚ ਕਰ ਰਹੇ ਹਾਂ ਅਤੇ ਨਾਸਾ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਚੰਦ ਉਤੇ ਜਾ ਰਹੇ ਹਾਂ, ਜਦੋਂ ਕਿ ਇਸ ਨੂੰ ਤਾਂ ਅਸੀਂ 50 ਸਾਲ ਪਹਿਲਾਂ ਹੀ ਕਰ ਚੁੱਕੇ ਹਾਂ।’

 

ਟਰੰਪ ਨੇ ਕਿਹਾ ਕਿ ਅਸੀਂ ਜੋ ਕੁਝ ਵੱਡਾ ਕਰ ਰਹੇ ਹਾਂ, ਉਨ੍ਹਾਂ ਨੂੰ ਉਸ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ, ਜਿਵੇਂ ਕਿ ਮੰਗਲ (ਚੰਦ ਦੀ ਯਾਤਰਾ ਦਾ ਹਿੱਸਾ ਹੈ), ਰੱਖਿਆ ਅਤੇ ਵਿਗਿਆਨ।

 

ਉਂਝ ਟਰੰਪ ਦੇ ਇਸ ਟਵੀਟ ਦਾ ਅਰਥ ਅਨਿਸ਼ਿਚਤ ਹੈ। ਹਾਲਾਂਕਿ ਇਸ ਟਵੀਟ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਅਮਰੀਕੀ ਏਜੰਸੀ ਨੂੰ ਇਹ ਅਪੀਲ ਕਰ ਰਹੇ ਹਨ ਕਿ ਉਸ ਨੂੰ ਮੰਗਲ ਅਭਿਆਨ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਅਤੇ ਚੰਦਰਮਾ ਦਾ ਮੁਹਿੰਮ ਤਾਂ ਇਸ ਦਿਸ਼ਾ ਵਿਚ ਮਹਿਜ ਇਕ ਕਦਮ ਅੱਗੇ ਵਧਾਉਣ ਵਰਗਾ ਹੈ।

 

ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਅਪ੍ਰੈਲ 2024 ਤੱਕ ਚੰਦ ਉਤੇ ਵਾਪਸੀ ਦੀ ਯੋਜਨਾ ਦਾ ਐਲਾਨ ਕੀਤਾ ਸੀ। ਹਾਲਾਂਕਿ, ਕੁਝ ਮਾਹਿਰਾਂ ਨੂੰ ਸਮੇਂ ਉਤੇ ਇਸ ਮੁਹਿੰਮ ਦੇ ਪੂਰਾ ਹੋਣ ਵਿਚ ਸ਼ੰਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump takes U-turn on NASA Moon mission says We did that 50 yrs ago