ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਤੋਂ ਬਚਾਅ ਲਈ ਸਾਰੇ ਅਮਰੀਕਨ ਮਾਸਕ ਪਹਿਨਣ ਪਰ ਮੈਂ ਨਹੀਂ ਪਹਿਨਾਂਗਾ: ਟਰੰਪ

ਕੋਰੋਨਾ ਤੋਂ ਬਚਾਅ ਲਈ ਸਾਰੇ ਅਮਰੀਕਨ ਮਾਸਕ ਪਹਿਨਣ ਪਰ ਮੈਂ ਨਹੀਂ ਪਹਿਨਾਂਗਾ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੂਹ ਅਮਰੀਕਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੂੰਹ ਤੇ ਨੱਕ ਨੂੰ ਕਿਸੇ ਨੱਕ ਜਾਂ ਕਿਸੇ ਕੱਪੜੇ ਨਾਲ ਢਕੇ ਬਗ਼ੈਰ ਆਪਣੇ ਘਰਾਂ ਤੋਂ ਬਾਹਰ ਨਾ ਨਿੱਕਲਣ। ਪਰ ਖੁਦ ਸ੍ਰੀ ਟਰੰਪ ਨੇ ਕਦੇ ਮਾਸਕ ਨਹੀਂ ਪਹਿਨਿਆ ਅਤੇ ਨਾ ਹੀ ਕਦੇ ਪਹਿਨਣਗੇ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ੍ਰੀ ਟਰੰਪ ਨੇ ਦੇਸ਼ ਦੇ ਸਿਹਤ ਕਾਮਿਆਂ ਲਈ ਮੈਡੀਕਲ–ਗ੍ਰੇਡ ਦੇ ਮਾਸਕ ਉਪਲਬਧ ਕਰਵਾਉਣ ਲਈ ਵੀ ਕਿਹਾ। ਸ੍ਰੀ ਟਰੰਪ ਨੇ ਦੱਸਿਆ ਕਿ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਵੱਲੋਂ ਆਮ ਜਨਤਾ ਨੂੰ ਕੱਪੜੇ ਦਾ ਬਣਿਆ ਨਾੱਨ–ਮੈਡੀਕਲ ਮਾਸਕ ਵਰਤਣ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ।

 

 

ਸ੍ਰੀ ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ CDC ਵੱਲੋਂ ਮੈਡੀਕਲ ਗ੍ਰੇਡ ਦੇ ਜਾਂ ਸਰਜੀਕਲ ਗ੍ਰੇਡ ਦੇ ਮਾਸਕਾਂ ਦੀ ਸਿਫ਼ਾਰਸ਼ ਆਮ ਜਨਤਾ ਲਈ ਨਹੀਂ ਕੀਤੀ ਜਾ ਰਹੀ। ਅਜਿਹੇ ਮਾਸਕ ਤਾਂ ਸਿਰਫ਼ ਅਜਿਹੇ ਮੈਡੀਕਲ ਲੋਕਾਂ ਨੂੰ ਚਾਹੀਦੇ ਹੁੰਦੇ ਹਨ, ਜਿਹੜੇ ਇਸ ਵੇਲੇ ਸਮੂਹ ਅਮਰੀਕਨਾਂ ਦੀਆਂ ਜਾਨਾਂ ਬਚਾਉਣ ਲਈ ਮੈਦਾਨਾਂ ’ਚ ਡਟੇ ਹੋਏ ਹਨ।

 

 

CDC ਦੀ ਸਿਫ਼ਾਰਸ਼ ਮੁਤਾਬਕ ਅਮਰੀਕਨਾਂ ਨੂੰ ਸਿਰਫ਼ ਕੱਪੜੇ ਜਾਂ ਫ਼ੈਬ੍ਰਿਕ ਦੇ ਮਾਸਕ ਪਹਿਨਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਜਾਂ ਤਾਂ ਆੱਨਲਾਈਨ ਖ਼ਰੀਦਿਆ ਜਾ ਸਕਦਾ ਹੈ ਤੇ ਜਾਂ ਘਰ ’ਚ ਬਣਾਇਆ ਜਾ ਸਕਦਾ ਹੈ।

 

 

ਸ੍ਰੀ ਟਰੰਪ ਨੇ ਕਿਹਾ ਕਿ ਉਹ ਮਾਸਕ ਪਹਿਨਣ ਦੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸਿਫ਼ਾਰਸ਼ ਹੈ।

 

 

ਸ੍ਰੀ ਟਰੰਪ ਨੇ ਕਿਹਾ ਕਿ ਉਹ ਵ੍ਹਾਈਟ ਹਾਊਸ ’ਚ ਸੁੰਦਰ ਰੈਜ਼ੋਲਿਊਟ ਡੈਸਕ ’ਤੇ ਬਹਿ ਕੇ ਹੋਰਨਾਂ ਦੇਸ਼ਾਂ ਦੇ ਰਾਸ਼ਟਰਪਤੀ, ਤਾਨਾਸ਼ਾਹਾਂ, ਰਾਜਿਆਂ, ਰਾਣੀਆਂ ਤੇ ਹੋਰ ਰਾਸ਼ਟਰ–ਮੁਖੀਆਂ ਨੂੰ ਮਿਲਦੇ ਹਨ, ਇਸ ਲਈ ਉਹ ਇਹ ਮਾਸਕ ਨਹੀਂ ਪਹਿਨਣਗੇ। ਉਂਝ ਉਨ੍ਹਾਂ ਸਮੂਹ ਦੇਸ਼–ਵਾਸੀਆਂ ਨੂੰ ਹਰ ਹਾਲਤ ’ਚ ਵਾਰ–ਵਾਰ ਹੱਥ ਧੋਂਦੇ ਰਹਿਣ ਦੀ ਅਪੀਲ ਵੀ ਕੀਤੀ ਹੈ।

 

 

ਚੇਤੇ ਰਹੇ ਕਿ ਸ੍ਰੀ ਟਰੰਪ ਦਾ ਪਿਛਲੇ ਕੁਝ ਦਿਨਾਂ ਦੌਰਾਨ ਦੋ ਵਾਰ ਕੋਰੋਨਾ ਟੈਸਟ ਹੋ ਚੁੱਕਾ ਹੈ ਪਰ ਦੋਵੇਂ ਵਾਰ ਉਹ ਨੈਗੇਟਿਵ ਰਿਹਾ ਹੈ।

 

 

ਕੋਰੋਨਾ ਵਾਹਿਰਸ ਹੁਣ ਤੱਕ ਅਮਰੀਕਾ ’ਚ ਕੋਰੋਨਾ ਵਾਇਰਸ ਹੁਣ ਤੱਕ 7,402 ਮਨੁੱਖੀ ਜਾਨਾਂ ਲੈ ਚੁੱਕਾ ਹੈ ਅਤੇ 2.77 ਲੱਖ ਤੋਂ ਵੱਧ ਵਿਅਕਤੀ ਇਸ ਘਾਤਕ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump tells Americans to wear face masks but says he won t