ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੂੰ ਟਰੰਪ ਦੀ ਚੇਤਾਵਨੀ, ਸਾਡੇ ਕੋਲ ਸ਼ਾਨਦਾਰ ਫੌਜ ਤੇ ਸੁਪਰਸੋਨਿਕ ਮਿਜ਼ਾਈਲ

ਈਰਾਨ-ਅਮਰੀਕਾ ਦੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਈਰਾਨ ਦੇ ਮਿਜ਼ਾਈਲ ਹਮਲੇ ਕਿਸੇ ਵੀ ਅਮਰੀਕੀ ਨੂੰ ਨੁਕਸਾਨ ਨਹੀਂ ਹੋਇਆ ਹੈ ਬੀਤੀ ਰਾਤ ਹੋਏ ਹਮਲੇ ਕੋਈ ਵੀ ਵਿਅਕਤੀ ਮਾਰਿਆ ਨਹੀਂ ਗਿਆ ਤੇ ਸਾਡੇ ਸਾਰੇ ਸੈਨਿਕ ਸੁਰੱਖਿਅਤ ਸਨ ਫੌਜੀ ਠਿਕਾਣਿਆਂ ਨੂੰ ਥੋੜ੍ਹਾ ਜਿਹਾ ਨੁਕਸਾਨ ਹੋਇਆ ਹੈ। ਕੋਈ ਅਮਰੀਕੀ ਜਾਂ ਇਰਾਕੀ ਵਿਅਕਤੀ ਮਾਰਿਆ ਨਹੀਂ ਗਿਆ ਹੈ

 

 

ਟਰੰਪ ਨੇ ਕਿਹਾ, ਕਾਸੀਮ ਸੁਲੇਮਾਨੀ ਅੱਤਵਾਦੀ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ ਉਹ ਈਰਾਨੀ ਫੌਜ ਦਾ ਮੁਖੀ ਸੀ ਤੇ ਉਨ੍ਹਾਂ ਗਤੀਵਿਧੀਆਂ ਸ਼ਾਮਲ ਸੀ ਜੋ ਸਹੀ ਨਹੀਂ ਸਨ।

 

ਟਰੰਪ ਨੇ ਅੱਗੇ ਕਿਹਾ, ਉਸਨੇ (ਸੁਲੇਮਣੀ) ਹਿਜ਼ਬੁੱਲਾ ਨੂੰ ਉਤਸ਼ਾਹਤ ਕੀਤਾ। ਇਸ ਦੇ ਕਾਰਨ ਹਜ਼ਾਰਾਂ ਅਮਰੀਕੀ ਸੈਨਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਸੜਕ ਕਿਨਾਰੇ ਬੰਬ ਨਾਲ ਹਮਲੇ ਹੋਏ। ਉਹ ਕਈ ਹਮਲਿਆਂ ਦਾ ਮਾਸਟਰਮਾਈਂਡ ਸੀ ਅਸੀਂ ਈਰਾਨ 'ਤੇ ਹੋਰ ਸਖਤ ਆਰਥਿਕ ਪਾਬੰਦੀਆਂ ਲਗਾਉਣ ਜਾ ਰਹੇ ਹਾਂ ਤੇ ਇਹ ਪਾਬੰਦੀਆਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਈਰਾਨ ਆਪਣਾ ਰਵੱਈਆ ਨਹੀਂ ਬਦਲਦਾ ਸਾਡੇ ਸਮੁੰਦਰੀ ਜਹਾਜ਼ ਅੰਤਰਰਾਸ਼ਟਰੀ ਪਾਣੀਆਂ ਸਥਿਰ ਰਹਿਣਗੇ

 

ਟਰੰਪ ਨੇ ਕਿਹਾ, ਈਰਾਨ ਨੂੰ ਪਰਮਾਣੂ ਹਥਿਆਰਾਂ ਦੀ ਪ੍ਰਾਪਤੀ ਲਈ ਰਸਤੇ ਤੋਂ ਹੱਟਣਾ ਹੋਵੇਗਾ। ਹੁਣ ਸਮਾਂ ਗਿਆ ਹੈ ਕਿ ਅਮਰੀਕਾ, ਰੂਸ, ਫਰਾਂਸ ਅਤੇ ਜਰਮਨੀ ਨੂੰ ਸਮਝਣਾ ਪਏ ਕਿ ਸਾਨੂੰ ਮਿਲ ਕੇ ਕੰਮ ਕਰਨਾ ਪਏਗਾ। ਸਾਨੂੰ ਇਕ ਸਮਝੌਤੇ 'ਤੇ ਆਉਣਾ ਹੈ ਜੋ ਇਰਾਨ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਵਧਾ ਸਕੇ। ਈਰਾਨ ਇਕ ਮਹਾਨ ਦੇਸ਼ ਬਣਨ ਦੀਆਂ ਸਾਰੀਆਂ ਸੰਭਾਵਨਾਵਾਂ ਹਨਸਾਨੂੰ ਹੁਣ ਮਿਡਲ ਈਸਟ ਦੇ ਤੇਲ ਦੀ ਲੋੜ ਨਹੀਂ ਹੈ ਅਤੇ ਅਮਰੀਕਾ ਦਾ ਅਰਥਚਾਰਾ ਬਹੁਤ ਮਜ਼ਬੂਤ ​​ਹੋ ਚੁੱਕਾ ਹੈ।

 

ਈਰਾਨ ਨੇ ਕੀਤਾ ਮਿਜ਼ਾਈਲ ਹਮਲਾ

 

ਇਰਾਨ ਨੇ ਇਰਾਕ ਦੇ ਬਗਦਾਦ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਮੰਗਲਵਾਰ ਰਾਤ ਨੂੰ ਇਰਾਕ ਅਮਰੀਕੀ ਸੈਨਿਕ ਠਿਕਾਣਿਆਂਤੇ ਮਿਜ਼ਾਈਲੀ ਹਮਲਾ ਕੀਤਾ ਇਰਾਨ ਨੇ ਦਾਅਵਾ ਕੀਤਾ ਕਿ ਉਸ ਨੇ ਕੁੱਲ 22 ਮਿਜ਼ਾਈਲਾਂ ਦਾਗੀਆਂ ਜਿਸ ਨਾਲ 80 ਅਮਰੀਕੀ ਸੈਨਿਕ ਮਾਰੇ ਗਏ

 

ਟਰੰਪ ਨੇ ਹਮਲੇਤੇ ਕਿਹਾ ਸੀ ਕਿ ਸਭ ਕੁਝ ਠੀਕ ਹੈ, ਉਹ ਕੱਲ ਇਸ ਤੇ ਪ੍ਰਤੀਕ੍ਰਿਆ ਦੇਣਗੇ ਦੱਸ ਦੇਈਏ ਕਿ ਈਰਾਨ ਦੇ ਕਮਾਂਡਰ ਸੁਲੇਮਣੀ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਸਨ ਇਸ ਬਾਰੇ ਈਰਾਨ ਰੋਸ ਦੀ ਲਹਿਰ ਹੈ ਤੇ ਉਸਨੇ ਬਦਲਾ ਲੈਣ ਦੀ ਗੱਲ ਕਹੀ ਹੈ

 

ਮੰਗਲਵਾਰ ਨੂੰ ਲਗਭਗ 10 ਲੱਖ ਲੋਕ ਸੁਲੇਮਣੀ ਦੇ ਅੰਤਮ ਸਸਕਾਰ ਵਿਚ ਇਕੱਠੇ ਹੋਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਦੇਸ਼ ਵਿਚ ਕਿੰਨਾ ਮਸ਼ਹੂਰ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump warns Iran we have superb army and supersonic missile