ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਚੀਨ ਤੋਂ ਅਮਰੀਕੀ ਪੈਨਸ਼ਨ ਫੰਡ ਦੇ ਅਰਬਾਂ ਡਾਲਰ ਨਿਵੇਸ਼ ਵਾਪਸ ਲਏ

ਕੋਰੋਨਾ ਵਾਇਰਸ ਦੇ ਤਬਾਹੀ ਦੇ ਵਿਚਕਾਰ ਅਮਰੀਕਾ ਨੇ ਚੀਨ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਤੋਂ ਅਮਰੀਕੀ ਪੈਨਸ਼ਨ ਫੰਡ ਨਿਵੇਸ਼ ਦੇ ਅਰਬਾਂ ਡਾਲਰ ਵਾਪਸ ਲੈਣ ਲਈ ਕਿਹਾ ਹੈ ਤੇ ਇਸ ਤਰ੍ਹਾਂ ਦੇ ਹੋਰ ਉਪਾਅ ਵਿਚਾਰੇ ਜਾ ਰਹੇ ਹਨ।

 

ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਅਮਰੀਕਾ-ਚੀਨ ਦੇ ਰਿਸ਼ਤੇ ਵਿਗੜ ਗਏ ਹਨ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨ ਦੇ ਰੁਖ 'ਤੇ ਅਮਰੀਕਾ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ।

 

ਕੋਰੋਨਾ ਵਾਇਰਸ ਨੇ ਹੁਣ ਤੱਕ ਅਮਰੀਕਾ ਵਿਚ 80,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਚੀਨ 'ਤੇ ਕੋਰੋਨਾ ਦੀ ਬੌਧਿਕ ਜਾਇਦਾਦ ਅਤੇ ਖੋਜ ਕਾਰਜ ਨਾਲ ਜੁੜੀ ਜਾਣਕਾਰੀ ਚੋਰੀ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ।

 

‘ਫਾਕਸ ਬਿਜ਼ਨਸ ਨਿਊਜ਼’ 'ਤੇ ਜਦੋਂ ਟਰੰਪ ਨੂੰ ਉਨ੍ਹਾਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਕਿ ਅਮਰੀਕਾ ਨੇ ਚੀਨੀ ਨਿਵੇਸ਼ ਤੋਂ ਅਰਬਾਂ ਡਾਲਰ ਦੇ ਅਮਰੀਕੀ ਪੈਨਸ਼ਨ ਫੰਡਾਂ ਨੂੰ ਵਾਪਸ ਲੈ ਲਿਆ ਹੈ, ਰਾਸ਼ਟਰਪਤੀ ਨੇ ਕਿਹਾ, "ਅਰਬਾਂ ਡਾਲਰ, ਅਰਬਾਂ ... ਹਾਂ, ਮੈਂ ਇਸ ਨੂੰ ਵਾਪਸ ਲੈ ਲਿਆ।"

 

ਇਕ ਹੋਰ ਸਵਾਲ ਚ ਰਾਸ਼ਟਰਪਤੀ ਤੋਂ ਪੁੱਛਿਆ ਗਿਆ ਕਿ ਕੀ ਉਹ ਚੀਨੀ ਕੰਪਨੀਆਂ ਨੂੰ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਮਜਬੂਰ ਕਰੇਗੀ, ਜੋ ਕਿ ਯੂਐਸ ਦੇ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਹਨ।

 

ਇੰਟਰਵਿਊ ਲੈਣ ਵਾਲੇ ਨੇ ਕਿਹਾ ਕਿ ਅਲੀਬਾਬਾ ਵਰਗੀਆਂ ਚੀਨੀ ਕੰਪਨੀਆਂ ਨੂੰ ਨਿਊ ਯਾਰਕ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕੀਤਾ ਗਿਆ ਹੈ, ਪਰ ਉਹ ਕਮਾਈ ਦੀ ਜਾਣਕਾਰੀ ਨੂੰ ਇੱਕ ਅਮਰੀਕੀ ਕੰਪਨੀ ਦੇ ਵਾਂਗ ਸਾਂਝਾ ਨਹੀਂ ਕਰਦੇ ਹਨ।

 

ਡੋਨਾਲਡ ਟਰੰਪ ਨੇ ਕਿਹਾ, "ਅਸੀਂ ਇਸ ਮਾਮਲੇ 'ਤੇ ਪੂਰਾ ਧਿਆਨ ਦੇ ਰਹੇ ਹਾਂ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ, ਪਰ ਇਸ ਮਾਮਲੇ ਵਿਚ ਇਕ ਸਮੱਸਿਆ ਹੈ। ਮੰਨ ਲਓ ਅਸੀਂ ਇਹ ਕਰਦੇ ਹਾਂ (ਸ਼ਰਤਾਂ ਨੂੰ ਮੰਨਣ ਲਈ ਮਜਬੂਰ ਕੀਤਾ), ਠੀਕ ਹੈ? ਤਾਂ ਫਿਰ ਉਹ ਕੀ ਕਰਨਗੇ? ਉਹ ਲੰਡਨ ਜਾਂ ਇਸ ਨੂੰ ਹੋਰ ਕਿਧਰੇ ਸੂਚੀਬੱਧ ਕਰਨ ਜਾਣਗੇ।"
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump withdraws US pension fund s billions of dollars from China