ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨਹੀਂ ਕਰੇਗਾ ਪਾਕਿ–ਭਾਰਤ ’ਚ ਵਿਚੋਲਗੀ

ਅਮਰੀਕਾ ਨਹੀਂ ਕਰੇਗਾ ਪਾਕਿ–ਭਾਰਤ ’ਚ ਵਿਚੋਲਗੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਪੱਸ਼ਟ ਕਰ ਚੁੱਕੇ ਹਨ ਕਿ ਕਸ਼ਮੀਰ ਉਤੇ ਵਿਚੋਲਗੀ ਦਾ ਪ੍ਰਸਤਾਵ ਹੁਣ ਵਿਚਾਰ ਅਧੀਨ ਨਹੀਂ ਹੈ। ਇਕ ਉਚ ਡਿਪਲੋਮੈਟ ਨੇ ਸੋਮਵਾਰ ਨੂੰ ਇਹ ਗੱਲ ਕਹੀ।

 

ਅਮਰੀਕਾ ਵਿਚ ਭਾਰਤੀ ਰਾਜਦੂਤ ਹਰਸ਼ ਵਰਧਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੀ ਕਸ਼ਮੀਰ ਉਤੇ ਦਹਾਕਿਆਂ ਪੁਰਾਣਾ ਨੀਤੀ ਰਹੀ ਹੈ ਕਿ ਉਹ ਵਿਚੋਲਗੀ ਨਹੀਂ ਕਰੇਗਾ, ਸਗੋਂ ਦਵੱਲੇ ਪੱਧਰ ਉਤੇ ਮਾਮਲੇ ਨੂੰ ਹੱਲ ਕਰਨ ਲਈ ਭਾਰਤ ਅਤੇ ਪਾਕਿਸਤਾਨ  ਨੂੰ ਉਤਸਾਹਿਤ ਕਰੇਗਾ।

 

ਉਨ੍ਹਾਂ ਫੌਕਸ ਨਿਊਜ਼ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਬਹੁਤ ਸਪੱਸ਼ਟ ਕਿਹਾ ਸੀ ਕਿ ਜੰਮੂ ਕਸ਼ਮੀਰ ਉਤੇ ਵਿਚੋਲਗੀ ਉਨ੍ਹਾਂ ਦਾ ਪ੍ਰਸਤਾਵ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ। ਭਾਰਤ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਇਸ ਲਈ ਇਹ ਸਪੱਸ਼ਟ ਹੈ ਕਿ ਹੁਣ ਇਹ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।  

 

ਭਾਰਤੀ ਰਾਜਦੂਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਤੋਨੀਓ ਗੁਤਾਰੇਸ ਵੀ ਇਸ ਮਾਮਲੇ ਵਿਚ ਸਪੱਸ਼ਟ ਹੈ। ਉਨ੍ਹਾਂ ਕਿਹਾ ਸੀ ਕਿ ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਨੂੰ ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨ ਪੱਤਰ ਅਨੁਸਾਰ, ਦਵੱਲੇ ਆਧਾਰ ਉਤੇ ਹੱਲ ਕਰਨਾ ਚਾਹੀਦਾ।

 

ਭਾਰਤੀ ਰਾਜਦੂਤ ਨੇ ਕਿਹਾ ਕਿ ਇਸ ਲਈ ਇਹ ਅਜਿਹਾ ਮੁੱਦਾ ਹੈ ਜੋ ਤੀਜੇ ਪੱਖ ਦੀ ਮਦਦ ਨਾਲ ਨਹੀਂ ਹਲ ਕੀਤਾ ਜਾ ਸਕਦਾ। ਮੈਂ ਮੰਨਦਾ ਹਾਂ ਕਿ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਸਪੱਸ਼ਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਜੁਲਾਈ ਵਾਈਟ ਹਾਊਸ ਵਿਚ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ  ਖਾਨ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਇਹ ਕਹਿਕੇ ਹੈਰਾਨ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਤੋਂ ਕਸ਼ਮੀਰ ਉਤੇ ਵਿਚੋਗਲੀ ਕਰਨ ਲਈ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trumps Kashmir mediation offer not on table anymore India s envoy to US