ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਕੀਨਾ ਫਾਸੋ ਦੇ ਚਰਚ 'ਚ ਅੱਤਵਾਦੀ ਹਮਲਾ, 24 ਮੌਤਾਂ

ਹਮਲਾਵਰਾਂ ਨੇ ਅੰਨ੍ਹੇਵਾਹ ਲੋਕਾਂ ਤੇ ਫਾਇਰ ਕੀਤੇ

ਬੁਰਕੀਨਾ ਫਾਸੋ ਚਰਚ ਹਮਲਾ ਅਫਰੀਕੀ ਦੇਸ਼ ਬੁਰਕੀਨਾ ਫਾਸੋ ਵਿੱਚ ਇੱਕ ਚਰਚ ਉੱਤੇ ਹਮਲਾ ਹੋਇਆ ਹੈ ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਹੈ। 

 

 

 

ਨਿਊਜ਼ ਏਜੰਸੀ ਏਐਫਪੀ ਨੇ ਸੂਬਾਈ ਰਾਜਪਾਲ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਹਮਲਾ ਐਤਵਾਰ ਨੂੰ ਉੱਤਰੀ ਬੁਰਕੀਨਾ ਫਾਸੋ ਦੇ ਇੱਕ ਪਿੰਡ ਵਿੱਚ ਇੱਕ ਪ੍ਰੋਟੇਸਟੇਂਟ ਚਰਚ (Protestant church) ਵਿਖੇ ਇੱਕ ਹਫਤਾਵਾਰੀ ਸੇਵਾ ਸਮਾਰੋਹ ਦੌਰਾਨ ਹੋਇਆ। ਚਰਚ ਦੇ ਪਾਦਰੀ ਦੀ ਵੀ ਬੰਦੂਕਧਾਰੀਆਂ ਦੇ ਹਮਲੇ ਵਿੱਚ ਮੌਤ ਹੋ ਗਈ ਹੈ, ਜਦੋਂ ਕਿ 18 ਲੋਕ ਜ਼ਖ਼ਮੀ ਹੋਏ ਹਨ।

 

ਸੈਨਾ ਅਧਿਕਾਰੀ ਕਰਨਲ ਸਲਫੋ ਕਾਬੋਰ (Salfo Kabore) ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਹਥਿਆਰਬੰਦ ਅੱਤਵਾਦੀ ਯਾਗਾ ਸੂਬੇ ਦੇ ਪਿੰਡ ਪਨਸੀ ਵਿੱਚ ਦਾਖ਼ਲ ਹੋਏ ਅਤੇ ਸ਼ਾਂਤਮਈ ਸਥਾਨਕ ਆਬਾਦੀ ‘ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਗੋਲੀਆਂ ਚਲਾਉਣ ਤੋਂ ਪਹਿਲਾਂ ਗੈਰ-ਵਸਨੀਕਾਂ ਅਤੇ ਔਰਤਾਂ ਨੂੰ ਪਿੰਡ ਵਾਸੀਆਂ ਤੋਂ ਵੱਖ ਕਰ ਦਿੱਤਾ। ਕਰਨਲ ਕਾਬਰ ਅਨੁਸਾਰ ਅੱਤਵਾਦੀਆਂ ਨੇ ਕੁਝ ਲੋਕਾਂ ਨੂੰ ਅਗ਼ਵਾ ਵੀ ਕੀਤਾ ਹੈ।

 

ਇਸ ਘਟਨਾ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਆਪਣੀ ਸੁਰੱਖਿਆ ਲਈ ਘਰ ਛੱਡ ਗਏ। ਇਹ ਜਾਣਿਆ ਜਾਂਦਾ ਹੈ ਕਿ ਬੁਰਕੀਨਾ ਫਾਸੋ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਅੱਤਵਾਦੀ ਹਾਵੀ ਹਨ। 2015 ਤੋਂ ਬਾਅਦ, ਬੁਰਕੀਨਾ ਵਿੱਚ ਵੱਖ-ਵੱਖ ਅੱਤਵਾਦੀ ਹਮਲਿਆਂ ਵਿੱਚ 750 ਲੋਕ ਮਾਰੇ ਜਾ ਚੁੱਕੇ ਹਨ ਜਦੋਂ ਕਿ ਛੇ ਲੱਖ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twenty four killed in Burkina Faso church attack reports AFP quoting Governor