ਪੱਛਮੀ ਅਫਰੀਕਾ ਦਾ ਲੈਂਡਲਾਕ ਦੇਸ਼ ਉਤਰੀ ਬੁਰਕਿਨਾ ਫਾਸੋ ਵਿਚ ਦੋ ਅਲੱਗ–ਅਲੱਗ ਅੱਤਵਾਦੀ ਹਮਲਿਆਂ ਵਿਚ ਘੱਟੋ ਘੱਟ 29 ਲੋਕਾਂ ਮਾਰੇ ਗਏ।
ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਇਹ ਹਮਲਾ ਐਤਵਾਰ ਦੀ ਰਾਤ ਨੂੰ ਕੀਤਾ। ਪਹਿਲੀ ਘਟਨਾ ਵਿਚ ਅੱਤਵਾਦੀਆਂ ਵੱਲੋਂ ਕੀਤੇ ਗਏ ਕਾਰ ਬੰਬ ਧਮਾਕੇ ਵਿਚ ਪੰਜ ਲੋਕ ਮਾਰੇ ਗਏ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ, ਜਦੋਂ ਕਿ ਦੂਜੀ ਘਟਨਾ ਵਿਚ ਖਾਦ ਪਦਾਰਥ ਨੂੰ ਲੈ ਕੇ ਜਾ ਰਹੇ ਕੁਝ ਮੋਟਰਸਾਈਕਲ ਸਵਾਰਾਂ ਉਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ਵਿਚ 14 ਤੋਂ ਜ਼ਿਆਦਾ ਲੋਕ ਮਾਰੇ ਗਏ। ਇਹ ਘਟਨਾ ਪਹਿਲੀ ਘਟਨਾ ਵਾਲੀ ਥਾਂ ਤੋਂ ਲਗਭਗ 50 ਕਿਲੋਮੀਟਰ ਦੂਰ ਵਾਪਰੀ।
ਸਥਾਨਕ ਮੀਡੀਆ ਬੁਰਕਿਨਾ 24 ਦੀ ਰਿਪੋਰਟ ਅਨੁਸਾਰ ਇਨ੍ਹਾਂ ਮੌਤਾਂ ਦੇ ਬਾਅਦ ਪਰਿਵਹਨ ਸੁਰੱਖਿਆ ਨੂੰ ਯਕੀਨੀ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਵਿਸ਼ਵਾਸ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੁਰਕਿਨਾ ਫਾਸੋ ਅੰਸਾਰੂਲ ਇਸਲਾਮ ਅਤੇ ਉਸਦੇ ਸਮਰਥ ਸਮੂਹ ਇਸਲਾਮ ਐਂਡ ਮੁਸਲਿਮ ਦੇ ਅੱਤਵਾਦੀਆਂ ਕਾਰਨ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੋਵੇਂ ਗਰੁੱਪਾਂ ਦੇ ਅੱਤਵਾਦੀ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।