ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰੋਸ ਮੁਜ਼ਾਹਰੇ ਪਿੱਛੋਂ ‘ਸਿੱਖਸ ਫ਼ਾਰ ਜਸਟਿਸ’ ਦਾ ਟਵਿਟਰ ਅਕਾਊਂਟ ਮੁਲਤਵੀ

​​​​​​​ਰੋਸ ਮੁਜ਼ਾਹਰੇ ਪਿੱਛੋਂ ‘ਸਿੱਖਸ ਫ਼ਾਰ ਜਸਟਿਸ’ ਦਾ ਟਵਿਟਰ ਅਕਾਊਂਟ ਮੁਲਤਵੀ

ਰੋਸ ਮੁਜ਼ਾਹਰੇ ਪਿੱਛੋਂ ‘ਸਿੱਖਸ ਫ਼ਾਰ ਜਸਟਿਸ’ ਨੇ ਆਪਣੇ ਮੁੱਠੀ–ਭਰ ਸਮਰਥਕਾਂ ਨਾਲ ਮਿਲ ਕੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਸਨਿੱਚਰਵਾਰ ਨੂੰ ਭਾਰਤ ਦਾ ਝੰਡਾ ਫੂਕਣ ਦਾ ਜਤਨ ਕੀਤਾ ਸੀ। ਉਸੇ ਦੇ ਸਿੱਟੇ ਵਜੋਂ ਅੱਜ ਸੋਸ਼ਲ ਮੀਡੀਆ ਕੰਪਨੀ ‘ਟਵਿਟਰ’ ਨੇ ‘ਸਿੱਖਸ ਫ਼ਾਰ ਜਸਟਿਸ’ ਦਾ ਅਕਾਊਂਟ ਮੁਲਤਵੀ (ਸਸਪੈਂਡ) ਕਰ ਦਿੱਤਾ ਹੈ।

 

 

ਟਵਿਟਰ ਨੇ ਇਸ ਕਾਰਵਾਈ ਦਾ ਕੋਈ ਕਾਰਨ ਤਾਂ ਨਹੀਂ ਦਿੱਤਾ; ਉਸ ਨੇ ਫਿਰ ਆਪਣੇ ਨਿਯਮ ਪੜ੍ਹਾਉਣ ਦਾ ਲਿੰਕ ਜ਼ਰੂਰ ਦੇ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ਇਸ ਜੱਥੇਬੰਦੀ ਨੇ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

 

 

ਕੁਝ ਮਾਹਿਰਾਂ ਨੇ ਦੱਸਿਆ ਕਿ ‘ਸਿੱਖਸ ਫ਼ਾਰ ਜਸਟਿਸ’ ਨੇ ਕਿਉਂਕਿ ਭਾਰਤ ਪ੍ਰਤੀ ਨਫ਼ਰਤ ਦੀਆਂ ਮੁਹਿੰਮਾਂ ਛੇੜੀਆਂ ਹੋਈਆਂ ਹਨ; ਜਿਸ ਕਰਕੇ ਟਵਿਟਰ ਨੇ ਉਸ ਵਿਰੁੱਧ ਅਜਿਹੀ ਕਾਰਵਾਈ ਕੀਤੀ ਹੈ। ਦੇਸ਼–ਵਿਦੇਸ਼ ਦੇ ਭਾਰਤੀਆਂ ਤੇ ਹੋਰਨਾਂ ਵੱਲੋਂ ਵੱਡੀ ਗਿਣਤੀ ’ਚ ਟਵਿਟਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter Account of Sikhs For Justice Suspended