ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿਟਰ ਦੇ CEO ਜੈਕ ਡੌਰਸੀ ਦਾ ਅਕਾਊਂਟ ਹੈਕ

ਟਵਿਟਰ ਦੇ CEO ਜੈਕ ਡੌਰਸੀ ਦਾ ਅਕਾਊਂਟ ਹੈਕ

ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਜੈਕ ਡੌਰਸੀ ਦਾ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਉਨ੍ਹਾਂ ਦਾ ਖਾਤਾ ਹੈਕ ਕਰ ਕੇ ਉਸ ਉੱਤੇ ਕਾਫ਼ੀ ਇਤਰਾਜ਼ਯੋਗ ਸੁਨੇਹੇ ਪੋਸਟ ਕਰ ਦਿੱਤੇ। ਇਸ ਤੋਂ ਸੋਸ਼ਲ ਮੀਡੀਆ ਉੱਤੇ ਖਾਤਿਆਂ ਦੀ ਸੁਰੱਖਿਆ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ।

 

 

ਜੈਕ ਡੌਰਸੀ ਦੇ ਖਾਤੇ ਉੱਤੇ ਜਿੱਥੇ ਇਤਰਾਜ਼ਯੋਗ ਨਸਲੀ ਟਿੱਪਣੀਆਂ ਪੋਸਟ ਕੀਤੀਆਂ ਗਈਆਂ ਅਤੇ ਉੱਥੇ ਬੰਬ ਬਣਾਉਣ ਤੇ ਧਮਾਕੇ ਕਰਨ ਬਾਰੇ ਵੀ ਕੁਝ ਸੁਝਾਅ ਦਿੱਤੇ ਗਏ। ਜਦੋਂ ਤੱਕ ਇਹ ਸਭ ਡਿਲੀਟ ਕੀਤਾ ਗਿਆ, ਤਦ ਤੱਕ ਉਨ੍ਹਾਂ ਨੂੰ ਕਰੋੜਾਂ ਲੋਕ ਵੇਖ ਚੁੱਕੇ ਸਨ।

 

 

ਕੁਝ ਟਵੀਟਸ ਵਿੱਚ #ChucklingSquad ਵੀ ਲਿਖਿਆ ਗਿਆ ਸੀ; ਜਿਸ ਤੋਂ ਪਤਾ ਲੱਗਦਾ ਹੈ ਕਿ ਅਕਾਊਂਟ ਹੈਕ ਕਰਨ ਵਾਲਾ ਇਹ ਕੋਈ ਸਮੂਹ (ਗਰੁੱਪ) ਵੀ ਹੋ ਸਕਦਾ ਹੈ। ਹੈਕਰਾਂ ਨੇ ਨਾਜ਼ੀ ਜਰਮਨੀ ਦੀ ਹਮਾਇਤ ਵਾਲੇ ਇੱਕ ਸੁਨੇਹੇ ਨੂੰ ਰੀਟਵੀਟ ਵੀ ਕੀਤਾ।

 

 

ਇਸ ਮਾਮਲੇ ਦੀ ਕਾਫ਼ੀ ਬਾਰੀਕਬੀਨੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਅਜਿਹਾ ਕਿਸ ਨੇ ਤੇ ਕਿਹੜੇ ਦੇਸ਼ ਵਿੱਚ ਕੀਤਾ ਹੈ।

 

 

ਤਦ ਲੋਕਾਂ ਨੇ ਟਵਿਟਰ ਦੇ ਪ੍ਰਬੰਧਕਾਂ ਉੱਤੇ ਇਤਰਾਜ਼ ਕਰਨੇ ਸ਼ੁਰੂ ਕਰ ਦਿੱਤੇ ਕਿ ਜਦੋਂ ਉਹ ਆਪਣੇ ਇੱਕ ਮਹਿਕਮੇ ਦੇ ਮੁਖੀ ਦੇ ਖਾਤੇ ਨੂੰ ਹੀ ਸੁਰੱਖਿਅਤ ਨਹੀਂ ਸਕੇ, ਤਾਂ ਹੋਰਨਾਂ ਦੇ ਖਾਤਿਆਂ ਬਾਰੇ ਉਹ ਕੀ ਕਰ ਸਕਣਗੇ।

 

 

ਇੰਗਲੈਂਡ ਸਥਿਤ ਕੁਝ ਇੰਟਰਨੈੱਟ ਸੁਰੱਖਿਆ ਸਲਾਹਕਾਰਾਂ ਨੇ ਦੋ–ਪੜਾਵੀ ਤਸਦੀਕ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਯੂਜ਼ਰ ਨੂੰ ਕਿਸੇ ਬਾਹਰੀ ਸਰਵਿਸ ਰਾਹੀਂ ਵੀ ਅਕਾਊਂਟ ਦੀ ਪੁਸ਼ਟੀ ਕਰਨੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter CEO Jack Dorsey s Account hacked