ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟਵਿਟਰ ਮੇਰੇ ਲਈ ਟਾਈਪਰਾਈਟਰ ਵਾਂਗ: ਟਰੰਪ

​​​​​​​ਟਵਿਟਰ ਮੇਰੇ ਲਈ ਟਾਈਪਰਾਈਟਰ ਵਾਂਗ: ਟਰੰਪ

ਟਵਿਟਰ ਨੂੰ ਟਾਈਪਰਾਈਪਰ ਵਾਂਗ ਦੱਸਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੋਸ਼ਲ ਮੀਡੀਆ ਆਪਣੀ ਗੱਲ ਘੱਟ ਸਮੇਂ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਆਧੁਨਿਕ ਤਰੀਕਾ ਹੈ।

 

 

‘ਫ਼ੌਕਸ ਨਿਊਜ਼’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸ੍ਰੀ ਟਰੰਪ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਦੇ ਬਿਨਾ ਰਾਸ਼ਟਰਪਤੀ ਨਹੀਂ ਬਣ ਸਕਦੇ ਸਨ। ਟਵਿਟਰ ਉਨ੍ਹਾਂ ਦੇ ਰਾਸ਼ਟਰਪਤੀ ਦਾ ਇੱਕ ਅਹਿਮ ਹਿੱਸਾ ਹੈ। ਇਸ ਦੌਰਾਨ ਸ੍ਰੀ ਟਰੰਪ ਨੇ ਦੱਸਿਆ ਕਿ ਉਹ ਕਿਵੇਂ ਸੋਸ਼ਲ ਮੀਡੀਆ ਨੂੰ ਵੇਖਦੇ ਹਨ।

 

 

ਟਰੰਪ ਨੇ ਕਿਹਾ ਕਿ ਟਵਿਟਰ ਦਰਅਸਲ ਉਨ੍ਹਾਂ ਲਈ ਇੱਕ ਟਾਈਪਰਾਈਟਰ ਹੈ। ਅਸਲ ਵਿੱਚ ਇਹ ਟਵਿਟਰ ਨਹੀਂ ਹੈ, ਟਵਿਟਰ ਉੱਤੇ ਟੈਲੀਵਿਜ਼ਨ ਚੱਲਦਾ ਹੈ। ਜੇ ਮੇਰੇ ਕੋਲ ਬ੍ਰੇਕਿੰਗ ਨਿਊਜ਼ ਹੈ, ਤਾਂ ਮੈਂ ਟਵੀਟ ਕਰਾਂਗਾ, ਮੈਂ ਕਹਾਂਗਾ ਤੇ ਇਹ ਵੱਡਾ ਬਣ ਜਾਵੇਗਾ।

 

 

ਫ਼ੇਸਬੁੱਕ, ਟਵਿਟਰ ਤੇ ਇਨਸਟਾਗ੍ਰਾਮ ਦੇ ਆਪਣੇ ਖਾਤਿਆਂ ਨੂੰ ਇੱਕ ਬਿਹਤਰੀਨ ਮੰਚ ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਮੇਰੇ ਬਾਰੇ ਕੁਝ ਵੀ ਆਖਦਾ ਹੈ, ਤਾਂ ਮੈਂ ਉਸ ਉੱਤੇ ਆਪਣਾ ਪੱਖ ਰੱਖਦਾ ਹਾਂ। ਆਪਣੇ ਫ਼ਾਲੋਅਰਜ਼ ਨਾਲ ਸਿੱਧੀ ਗੱਲ ਕਰ ਕੇ ਅਣਉਚਿਤ ਮੀਡੀਆ ਕਵਰੇਜ ਤੋਂ ਬਚ ਸਕਦਾ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter is just like typewriter to me Trump