ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿਟਰ ਨੇ ਹਟਾਏ ਚੀਨ ਦੇ ਚਾਰ ਹਜ਼ਾਰ ਖਬਰਾਂ ਦੇ ਅਕਾਊਂਟ

ਟਵਿਟਰ ਨੇ ਹਟਾਏ ਚੀਨ ਦੇ ਚਾਰ ਹਜ਼ਾਰ ਖਬਰਾਂ ਦੇ ਅਕਾਊਂਟ

ਮਾਈਕਰੋ ਬਲੋਗਿੰਗ ਸਾਈਟ ਟਵਿਟਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਦੁਨੀਆ ਭਰ ਵਿਚ ਖਬਰਾਂ ਦੇ ਜਾਅਲੀ ਅਕਾਉਂਟ ਬੰਦ ਕਰ ਦਿੱਤੇ ਹਨ, ਜੋ ਝੂਠੀ ਖਬਰਾਂ ਫੈਲਾਅ ਰਿਹਾ ਹੈ। ਉਸਨੇ ਚੀਨ ਵਿਚ ਚਲਦੇ ਅਜਿਹੇ 4,302 ਅਕਾਉਂਟ ਬੰਦ ਕੀਤੇ ਹਨ।

 

ਟਵਿਟਰ ਦੀ ਸੁਰੱਖਿਆ ਟੀਮ ਨੇ ਕਿਹਾ ਕਿ ਇਸ ਕਾਰਵਾਈ ਦੇ ਤਹਿਤ ਸਊਦੀ ਅਰਬ ਦੇ 273 ਅਕਾਉਂਟ ਬੰਦ ਹਨ। ਇਹ ਸਊਦੀ ਅਰਬ ਦੇ ਵਿਰੋਧੀ ਕਤਰ ਅਤੇ ਇਰਾਨ ਅਤੇ ਹੋਰ ਦੇਸ਼ਾਂ ਬਾਰੇ ਗਲਤ ਸੂਚਨਾ ਫੈਲਾਅ ਰਹੇ ਸਨ।


ਟਵਿਟਰ ਨੇ ਚੀਨ ਵਿਚ ਸੰਚਾਲਿਤ 4302 ਅਕਾਉਂਟ ਨੂੰ ਵੀ ਬੰਦ ਕੀਤਾ ਹੈ, ਜੋ ਹਾਂਗਕਾਂਗ ਵਿਚ ਪ੍ਰਦਰਸ਼ਨਕਾਰੀਆਂ ਵਿਚ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

 

ਸਪੇਨ ਅਤੇ ਇਕਵਾਡੋਰ ਤੋਂ ਚਲ ਰਹੇ 1019 ਜਾਅਲੀ ਟਵਿਟਰ ਅਕਾਉਂਟ ਵੀ ਬੰਦ ਕੀਤੇ ਗਏ ਹਨ। ਪਿਛਲੇ ਮਹੀਨੇ ਫੇਸਬੁੱਕ ਨੇ ਵੀ ਪੱਛਮੀ ਏਸ਼ੀਆ ਅਤੇ ਹਾਂਗਕਾਂਗ ਉਤੇ ਕੇਂਦਰਿਤ ਮਿਸਰ ਅਤੇ ਸਊਦੀ ਅਰਬ ਤੋਂ ਸੰਚਾਲਿਤ ਅਕਾਉਂਟ ਬੰਦ ਕੀਤੇ ਸਨ। ਟਵਿਟਰ ਨੇ ਸਊਦੀ ਅਰਬ ਦੇ ਰੀਅਲ ਕੋਰਟ ਇਡਵਾਈਜਰ ਸਊਦ ਅਲ ਕਾਹਤਨੀ ਦਾ ਅਕਾਉਂਟ ਵੀ ਬੰਦ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter Ne China Ke 4000 Farzi News Account Hataye