ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦੀ ਰਾਜਧਾਨੀ `ਚ ਦੋ ਜਹਾਜ਼ ਹਵਾ `ਚ ਟਕਰਾਏ, ਇੱਕ ਪਾਇਲਟ ਦੀ ਮੌਤ

ਕੈਨੇਡਾ ਦੀ ਰਾਜਧਾਨੀ `ਚ ਦੋ ਜਹਾਜ਼ ਹਵਾ `ਚ ਟਕਰਾਏ, ਇੱਕ ਪਾਇਲਟ ਦੀ ਮੌਤ

ਕੈਨੇਡਾ ਦੀ ਰਾਜਧਾਨੀ ਔਟਵਾ ਨੇੜੇ ਹਵਾ `ਚ ਦੋ ਛੋਟੇ ਹਵਾਈ ਜਹਾਜ਼ਾਂ ਦੀ ਆਪਸ `ਚ ਟੱਕਰ ਹੋਣ ਤੋਂ ਬਾਅਦ ਉਹ ਲਾਗਲੇ ਖੇਤ ਵਿੱਚ ਕ੍ਰੈਸ਼ ਹੋ ਕੇ ਡਿੱਗ ਪਏ। ਇਸ ਹਾਦਸੇ `ਚ ਇੱਕ ਪਾਇਲਟ ਦੀ ਮੌਤ ਹੋ ਗਈ।


ਪੁਲਿਸ ਮੁਤਾਬਕ ਇਹ ਹਾਦਸਾ ਔਟਵਾ ਤੋਂ 30 ਕਿਲੋਮੀਟਰ ਪੱਛਮ ਵੱਲ ਕਾਰਪ ਨਾਂਅ ਦੇ ਪਿੰਡ `ਚ ਐਤਵਾਰ ਨੂੰ ਵਾਪਰਿਆ। ਸੈਸਨਾ ਹਵਾਈ ਜਹਾਜ਼ ਦਾ ਪਾਇਲਟ ਇਸ ਹਾਦਸੇ `ਚ ਮਾਰਿਆ ਗਿਆ। ਉਹ ਹਵਾਈ ਜਹਾਜ਼ `ਚ ਇਕੱਲਾ ਹੀ ਉਡਾਣ ਭਰ ਰਿਹਾ ਸੀ।


ਦੂਜਾ ਹਵਾਈ ਜਹਾਜ਼ ਟਰਬੋਪ੍ਰੌਪ ਪਾਈਪਰ ਪੀਏ-42 ਸੀ; ਜੋ ਟੱਕਰ ਦੇ ਬਾਵਜੂਦ ਸੰਤੁਲਤ ਰਿਹਾ ਤੇ ਸੁਰੱਖਿਆ ਔਟਵਾ ਦੇ ਕੌਮਾਂਤਰੀ ਹਵਾਈ ਅੱਡੇ `ਤੇ ਉੱਤਰ ਗਿਆ। ਹੁਣ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ।


ਪਾਈਪਰ ਹਵਾਈ ਜਹਾਜ਼ ਦੇ ਪਾਇਲਟ ਨੇ ਏਅਰ ਟ੍ਰੈਫਿ਼ਕ ਕੰਟਰੋਲਰਾਂ ਨੂੰ ਦੱਸਿਆ ਕਿ ਦੂਜਾ ਸੈਸਨਾ ਹਵਾਈ ਜਹਾਜ਼ ਉਸ ਦੇ ਹਵਾਈ ਜਹਾਜ਼ ਦੇ ਹੇਠਲੇ ਪਾਸੇ ਟਕਰਾਇਆ, ਜਿਸ ਨਾਲ ਉਸ ਦੇ ਹਵਾਈ ਜਹਾਜ਼ ਦਾ ਲੈਂਡਿੰਗ ਗੀਅਰ ਟੁੱਟ ਗਿਆ। ਇਸ ਦੂਜੇ ਜਹਾਜ਼ ਦਾ ਪਾਇਲਟ ਵਾਲ-ਵਾਲ ਬਚ ਗਿਆ ਤੇ ਉਸ ਨੂੰ ਇੱਕ ਝਰੀਟ ਵੀ ਨਹੀਂ ਲੱਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two aircrafts collision in Ottawa Pilot dies